ਬਲਾਗ ਦਾ ਸਵਾਦ ! ! !

Posted by Sareen Labels: ,

ਸਾਡੇ ਸੌਂਣ ਤੋਂ ਪਹਿਲਾਂ, ਤੇ ਤੇਰੇ ਸੌਂਣ ਤੋਂ ਬਾਅਦ,
    ਖ਼ੁਸ਼ ਹੁੰਦੇ ਹਾਂ ਕਰਕੇ,  ਗੱਲਾਂ ਤੇਰੀਆਂ ਸਾਰੀਆਂ ਯਾਦ |
ਉਹ ਸ਼ਰਾਰਤਾਂ ਜੋ ਤੂੰ ਪੂਰੇ ਦਿਨ ਕੀਤਿਆਂ,
   ਬੋਤਲਾਂ ਦੁੱਧ ਦੀਆਂ ਤੂੰ ਕਦੋਂ ਤੇ ਕਿੰਝ ਪੀਤੀਆਂ |
ਕਿੰਝ ਤੂੰ ਸੁੱਤਾ ਤੇ ਕਿਵੇਂ ਫਿਰ ਉਠਿਆ,
   ਕਿਵੇਂ ਖਲਾਰਾ ਪਾਇਆ ਤੇ ਕੀ ਗੇਟੋਂ ਪਾਰ ਸੁੱਟਿਆ |
ਨਾਈ-ਨਾਈ ਤੇ ਨਾ ਤੇ ਕਿਵੇਂ ਬਾਥਰੂਮ ਵੱਲ ਭੱਜਿਆ,
   ਨਹਾਉਂਦਿਆ ਕਿੰਝ ਖੌਰੂ ਪਾਇਆ, ਕਿਵੇ ਨਾਹ-ਧੋ ਸੱਜਿਆ |
ਕਿਹੜੀ ਨਵੀ ਚੀਜ਼ ਤੇ ਅੱਜ ਤੂੰ ਫਿਰ ਚੜਿਆ,
   ਕਿਵੇਂ ਸਿਰ ਭਨਾਇਆ, ਜਦੋਂ ਟੇਬਲ ਥੱਲੇ ਵੜਿਆ |
ਨਵੀ ਕੀ ਆਵਾਜ ਕੱਢੀ ਤੇ ਸ਼ਬਦ ਨਵਾ ਕਿਹੜਾ ਬੋਲਿਆ,
   ਕਿਹੜਾ ਦਰਵਾਜਾ ਭੇੜਿਆ ਤੇ ਡਰਾਅਰ ਕਿਹੜਾ ਖੋਲਿਆ |
ਕਿੱਦਾਂ ਮੰਮੀ ਦੇ ਤੂੰ ਵੱਢੀਆਂ,  ਚੂੰਡੀਆਂ ਤੇ ਦੰਦੀਆਂ ,
   ਕਿਵੇਂ ਅੱਖਾਂ ਮਾਰੀਆਂ ਤੇ ਕਿੰਝ ਜੀਬਾਂ ਕੱਢੀਆਂ |
ਕਿੰਨੀ ਵਾਰੀ ਰੋਇਆ ਤੇ ਕਿੰਨੀ ਵਾਰੀ ਹੱਸਿਆ,
   ਕਿੱਦੇ ਕੋਲੋਂ ਡਰਿਆ, ਤੇ ਫਿਰ ਕਿੱਦੇ ਪਿੱਛੇ ਨੱਸਿਆ |
ਕਿੰਝ ਤੂੰ ਦਹੀਂ ਖਾਦਾ ਤੇ ਕਿਵੇਂ ਸੀਰੀਅਲ ਖਿਲਾਰਿਆ,
   ਕਿੱਦੇ ਨਾਲ ਲ਼ਾਡ ਕੀਤਾ ਤੇ ਕਿਨੂੰ ਤੂੰ ਮਾਰਿਆ |
ਕਿਵੇ ਮੈਂ ਬਿਆਨ ਕਰਾਂ, ਜੋ ਮਜ਼ਾ ਆਵੇ ਤੇਰੇ ਨਾਲ ਸੌਂਦਿਆਂ,
           ਜਦੋਂ ਤੈਨੂੰ ਜੱਫੀ ਪਾਵਾਂ, ਮੈਂ ਨੇੜੇ ਜਿਹੇ ਹੁੰਦਿਆਂ |
ਅਰਹਾਨ!! ਤੇਰੀਆਂ ਖੁਸ਼ੀਆਂ ਦੀ ਕਰਦੇ ਹਾਂ ਅਸੀਂ ਮੁਰਾਦ
   ਬਲਾਗ ਲਿਖਦਿਆਂ ਸੱਚੀਂ ਮੁੰਡਿਆ,ਆਉਂਦਾ ਬੜਾ ਸੁਆਦ |

………….ਕੁਲਦੀਪ (29 ਦਿਸੰਬਰ, 2009) [Needs little bit of polishing... may do it again after some time]

1 comments:

  1. Anonymous

    ਕੁਲਦੀਪ ਜੀ,
    ਬਹੁਤ ਹੀ ਖੂਬ। ਬੇਟੇ ਅਰਹਾਨ ਨੂੰ ਮੈਂ ਤੁਹਾਡੀ ਕਵਿਤਾ ਰਾਹੀਂ ਖੇਲਦੇ-ਕੁਦਦੇ ਤੱਕ ਲਿਆ ਹੈ। ਬਹੁਤ ਹੀ ਸੋਹਣੇ ਸ਼ਬਦਾਂ ਨਾਲ਼ ਬੇਟੇ ਨਾਲ਼ ਮਿਲਿਆ ਹੈ ਤੁਸਾਂ ਨੇ। ਸ਼ਾਲਾ!ਅਰਹਾਨ ਤੁਹਾਡੇ ਕਿਆਸੇ ਸਾਰੇ ਅਰਮਾਨ ਪੂਰੇ ਕਰੇ।

    ਹਰਦੀਪ

Post a Comment

Followers