ਅਰਹਾਨ ਚੰਨਾਂ ! ! !

Posted by Sareen Labels: ,

ਸਾਡੇ ਘਰ ਤੂੰ ਗਿਆਂ ਆ ਚੰਨਾਂ

   ਤੇਰੀ ਹਰ ਗੱਲ  ਦਾ ਸਾਨੂੰ ਹੈ ਚਾਅ ਚੰਨਾਂ !

ਦੇਖਿਆ ਤੈਨੂੰ ਜਦੋਂ ਮੈਂ ਪਹਿਲੀ ਵਾਰੀ,

   ਰਿਹਾ ਸੀ ਨੱਕ ਚ’ ਉਂਗਲ ਫਸਾ ਚੰਨਾਂ !

ਮਿੰਨੀ ਮਾਂ ਤੇ ਮੈਂ ਸੀ ਪਿਉ ਬਣ ਗਿਆ,

    ਦਿੱਤਾ ਸਭ ਕੁਝ ਤੂੰ ਬਦਲਾ ਚੰਨਾਂ !

ਤੈਨੂੰ ਚੁੱਕ ਕੇ ਕਿੰਨੀ ਦੇਰ ਮੈਂ ਰਿਹਾ ਬੈਠਾ,

    ਭਾਰ ਤੇਰੇ ਨੇ ਦਿੱਤਾ ਥਕਾ ਚੰਨਾਂ !

ਮਾਂ ਦੀ ਗੋਦੀ ਤੇ ਪਹਿਲੀ ਫੀਡ ਤੇਰੀ,

    ਅੱਥਰੂ ਖੁਸ਼ੀ ਦੇ,  ਗਏ ਛਲਕਾ ਚੰਨਾਂ !

ਅੰਦਰ ਗਰਮੀ ਤੇ ਬਾਹਰ ਸੀ ਬਰਫ ਪੈਂਦੀ,

   ਤੈਨੂੰ ਦਿੱਤਾ ਸੀ ਜਦ ਨਵ੍ਹਾ ਚੰਨਾਂ !

ਸੌਂਦਿਆਂ ਜਦੋਂ ਤੂੰ ਟੇਡਾ ਪਹਿਲੀ ਵਾਰ ਹੋਇਓਂ,

    ਦੇਖਦੇ ਹਰੇ ਟਿਕਟਿਕੀ ਲਾ ਚੰਨਾਂ !

ਪਹਿਲੀ ਮਾਲਿਸ਼, ਜਿਹੜੀ ਮੈਂ ਘਰੇ ਕੀਤੀ,

    ਦਿੱਤੀ ਵੀਡੀਉ ਬਲਾਗ ਤੇ ਪਾ ਚੰਨਾਂ !

ਪਲਟੀ ਪਹਿਲੀ ਤੇਰੀ ਸੀ ਕਿੰਨੀ ਸੋਹਣੀ,

    ਕੱਢਿਆ ਹੱਥ ਤੂੰ ਜ਼ੋਰ ਲਗਾ ਚੰਨਾਂ !

ਦਾਦੀ ਨਾਲ ਤੂੰ ਖਿੜ ਕੇ ਜਦੋਂ ਹੱਸਿਓਂ,

    ਰਿਹਾ ਸੀ ਰਾਕਰ ਚ’ ਐਸ਼ ਮਨਾ ਚੰਨਾਂ !

ਲੱਖ ਆਵਾਜਾਂ ਤੇ ‘ਉੱਗੂ’ ਸੀ ਸ਼ਬਦ ਪਹਿਲਾ,

    ਨਵੀ ਭਾਸ਼ਾ ਸੀ ਰਿਹਾ ਬਣਾ ਚੰਨਾਂ !

ਰਿੜਨ ਤੋਂ ਪਹਿਲਾਂ ਜਦੋਂ ਤੂੰ ਬੈਠਣ ਲੱਗਿਓਂ,

    ਲੱਤਾਂ ਚੌਂਕੜੀ ਚ’ ਲਈਆਂ ਫਸਾ ਚੰਨਾਂ !

ਹਰਕਤਾ ਤੇਰੀਆਂ ਨੇ ਜਿਵੇਂ ਕਰਿਸ਼ਮਾ ਕੋਈ

    ਮਜਾ ਜਿੰਦਗੀ ਦਾ ਰਿਹਾ ਹੈ ਆ ਚੰਨਾਂ !!!


……………….kuldeep (August, 29th, 2009)

0 comments:

Post a Comment

Followers