ਅੱਜ ਦਾ ਦਿਨ

Posted by Sareen Labels: ,

ਛੱਡ ਦਲਿੱਦਰੀ, ਚੱਲ ਉੱਠ ਕੁਝ ਕਰ ਕੇ ਦਿਖਾ,

              ਬਿਨਾ ਕੀਤੇ ਕੁਝ ਤੈਨੂੰ ਨਹੀ ਮਿਲਣਾ ||
ਬੀਤੇ ਦਿਨਾਂ ਤੇ ਤੂੰ ਹੁਣ ਮਿੱਟੀ ਪਾ,
        ਉਨ੍ਹਾਂ ਨੂੰ ਯਾਦ ਕਰਕੇ ਤੈਨੂੰ ਨਹੀ ਮਿਲਣਾ ||
ਛੱਡ ਕੱਲ, ਅੱਜ ਗੋਡ, ਤੇ ਫਿਰ ਪਾਣੀ ਲਾ,
            ਫੱਲ ਕਿਸਮਤ ਦਾ ਐਂਵੇ ਨਹੀ ਖਿੜਣਾ ||
ਨਾ ਕਿਸੇ ਤੂੰ ਆਸਾਂ ਰੱਖ ਬਹੁਤਿਆਂ, ਨਾ ਰੱਸੇ ਮਨਾ,
         ਟੁੱਟਿਆ ਸ਼ੀਸ਼ਾ, ਫਿਰ ਉਹ ਨਹੀ ਜੁੜਣਾ  ||
ਕੱਲੇ, ਖੁੱਸ਼ ਰਹਿਣ ਦੀ ਆਦਤ ਪਾ ਲੈ,
ਯਾਰਾਂ ਬੇਲੀਆਂ ਦਾ ਸਾਥ, ਸ਼ਾਇਦ ਨਹੀ ਮਿਲਣਾ ||
ਦਿਨ ਅੱਜ ਦਾ ਵੀ ਤੂੰ ਹੱਸ ਕੇ ਲੰਘਾ,
ਜੀਣ ਨੂੰ ਦਿਨ ਕੱਲ, ਸ਼ਾਇਦ ਤੈਨੂੰ ਨਹੀ ਮਿਲਣਾ ||

1 comments:

  1. Anonymous

    ਬੀਤੇ ਦਿਨਾਂ 'ਤੇ ਨਾ ਤੂੰ ਪਾ ਮਿੱਟੀ
    ਸਾਂਭ ਕੇ ਰੱਖ ਯਾਦਾਂ ਦੀ ਤੂੰ ਪੋਟਲੀ
    ਇੱਕ-ਇੱਕ ਕਰਕੇ ਸੁਣਾਉਂਦਾ ਜਾਵੀਂ
    ਕੀਤੇ ਕੰਮਾਂ ਨੂੰ ਦੁਹਰਾਉਂਦਾ ਜਾਵੀਂ
    ਫਿਰ ਵੇਖੀਂ ਤੈਨੂੰ ਕਦੇ ਨਾ ਲੱਗੇ
    ਮੈਂ 'ਕੱਲਾ, ਮੈਂ ਜਿਉਵਾਂ ਕਿਵੇਂ
    ਹਰ ਪਾਸਾ ਤੈਨੂੰ ਖਿੜਿਆ ਦਿੱਖੂ
    ਪਰਾਇਆ ਵੀ ਤੈਨੂੰ ਆਵਦਾ ਲੱਗੂ

    ਹਰਦੀਪ (ਦੀਪੀ ਸੰਧੂ)

Post a Comment

Followers