ਪਰੇਸ਼ਾਨ ਦਾਦਾ ਜੀ

Posted by Sareen Labels: ,

ਅਰਹਾਨ ! ਪੁੱਛ਼ ਦਾਦਾ ਜੀ ਨੂੰ, ਕਿਉਂ ਪਰੇਸ਼ਾਨ ਨੇ,
   ਕਿੰਝ ਇਸ ਚਿਹਰੇ ਤੇ, ਅੱਜ ਸ਼ਿਕਨ ਦੇ ਨਿਸ਼ਾਨ ਨੇ
ਕਿਉਂ ਇਹਨਾ ਅੱਖਾਂ ਵਿੱਚ ਅੱਜ ਕੁਝ ਨਮੀ ਏ,
      ਕਿਉਂ ਇਹ ਨਾਢਾਲ ਨੇ, ਕਿਸ ਗੱਲ ਦੀ ਕਮੀ ਏ !
ਸਾਂਭ-ਸਾਂਭ ਜਿੰਮੇਵਾਰੀਆਂ, ਅੱਜ ਲੱਗਦੇ ਕੁਝ ਥੱਕੇ ਨੇ
       40 ਸਾਲ ਕੰਮ ਕੀਤਾ, ਪਰ ਅੱਜ ਕੁਝ ਅੱਕੇ ਨੇ !
ਤੁਸੀਂ ਹੁਣ ਆਰਾਮ ਕਰੋ, ਕੰਮ ਆਪੇ ਅਸੀਂ ਕਰਾਂਗੇ,
      ਤੁਹਾਡੀ ਹਰ ਪਰੇਸ਼ਾਨੀ ਅੱਗੇ, ਥੰਮ ਬਣ ਖੜਾਂਗੇ !
ਕਹਿ ਦਾਦਾ ਜੀ ਨੂੰ, ਸਾਨੂੰ ਤੁਹਾਡੇ ਤੇ ਮਾਣ ਏ,
   'ਕੱਲਾ ਨਾ ਮਹਿਸੂਸ ਕਰਨ, ਹਾਜ਼ਰ ਸਾਡੀ ਜਾਨ ਏ !
ਮਾਪੇ ਨਹੀ ਬੇਗਾਨੇ ਹੁੰਦੇ, ਰਹਿੰਦੇ ਸਦਾ ਭਗਵਾਨ ਨੇ
     ਅਰਹਾਨ ! ਪੁੱਛ਼ ਦਾਦਾ ਜੀ ਨੂੰ, ਕਿਉਂ ਪਰੇਸ਼ਾਨ ਨੇ !

1 comments:

  1. Anonymous

    ਦਿਲ ਨੁੰ ਛੁਹ ਗਈਆਂ ਤੁਸਾਂ ਦੀਆਂ ਇਹ ਕਾਵਿ ਸਤਰਾਂ।
    ਸੱਚੀਂ ਵਡੇਰੀ ਉਮਰ 'ਚ ਪੁੱਤ ਹੀ ਮਾਪਿਆਂ ਦੇ ਥੰਮ ਹੁੰਦੇ ਨੇ।
    ਮੁਬਾਰਕਾਂ।
    ਕੁਝ ਟਾਈਪਿੰਗ ਗਲਤੀਆਂ ਵੱਲ ਧਿਆਨ ਦਿਵਾਉਣ ਜਾ ਰਹੀ ਹਾਂ। ਠੀਕ ਕਰ ਲੈਣਾ ਜੀ।
    ਚਿਰਰੇ - ਚਿਹਰੇ
    ਨਮੀਂ - ਨਮੀ
    ਕਮੀਂ- ਕਮੀ
    ਨਾਡਾਲ- ਨਢਾਲ
    ਤੁਸੀ- ਤੁਸੀਂ
    ਮਾਨ- ਮਾਣ
    ਕੱਲਾ- 'ਕੱਲਾ
    ਨਹੀ-ਨਹੀਂ

    ਹਰਦੀਪ

Post a Comment

Followers