ਅਰਹਾਨ ਦੇ ਰੰਗ

Posted by Sareen Labels: ,

ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
   9 ਮਹੀਨੇ ਤੋਂ 10 ਦਿਨ ਉੱਤੇ, ਸ਼ਾਮ ਦਾ ਵੇਲਾ, ਠੰਡੀ ਰੁੱਤੇ…
   ਘੰਟੇ ਦੀ ਸੈਰ, ਹੱਥ ਵਿੱਚ ਜੁੱਤੇ, ਤਿੱਖੀਆਂ ਦਰਦਾਂ, ਨਾ ਭੋਰਾ ਸੁੱਤੇ…
ਡਾਢੀ ਇਸ ਉਡੀਕ ਚ’, ਕੁਝ 24 ਕੁ ਘੰਟੇ ਲੰਘਾਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
   ਤੇਰੀ ਪਹਿਲੀ ਸੂਰਤ ਤੇ ਮੈਂ ਪਹਿਲੀ ਵਾਰੀ ਜਾਵਾਂ…..
   Operation theatre ਵਿੱਚ ਜੀ ਕਰੇ, ਮੈਂ ਖੁੱਲ ਕੇ ਭੰਗੜੇ ਪਾਵਾਂ….
   ਸੁਜੇ ਮੂੰਹ ਵਾਲੇ ਇਸ ਬਲੂੰਗੜੇ ਨੂੰ ਮੈਂ ਖਿੱਚ-ਖਿੱਚ ਸੀਨੇ ਲਾਵਾਂ….
   ਇਸਦੇ ਸਾਰੇ ਵੱਡ-ਵੱਡੇਰੇ ਤੂੰ ਬੁਲਾ ਲਿਆ ਅੱਜ ਕਾਵਾਂ….
ਦੂਰ ਦੁਰਾਡੇ ਸਾਰੇ ਬੈਠੇ, ਕਿਵੇਂ ਕੋਈ ਸੱਦ ਲਿਆਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
   ਬੱਚਾ ਸਾਂਭਣ ਦਾ ਚੱਜ ਵੀ ਹੌਲੀ-ਹੌਲੀ ਆ ਜਾਂਦਾ ਏ….
   ਇਹ ਆ-ਊ ਕਰਦਾ, ਪਰ ਆਪਣੀ ਗੱਲ ਸਮਝਾ ਜਾਂਦਾ ਏ….
   ਕਦੀ-ਕਦੀ ਹੀ ਨਖਰੇ ਕਰਦਾ, ਪਰ ਉਂਝ ਸਭ ਕੁਝ ਖਾ ਲੈਂਦਾ ਏ..
   ਰਾਤ ਨੂੰ ਬਹੁਤਾ ਸੁੱਤਾ ਰਹਿੰਦਾ, ਹੱਸ-ਖੇਡ ਕੇ ਦਿਨ ਲੰਘਾ ਲੈਂਦਾ ਏ..
ਦਿਨ ਮਸਤੀ ਵਿੱਚ ਕਿਵੇਂ ਨਾ ਲੰਘੇ, ਇੱਕ ਛੱਡੇ ਤਾਂ ਦੂਜਾ ਮੌਢੇ ਜਾ ਚੜਾਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
   Jump ਕਰਨ ਦਾ ਸ਼ੌਂਕ ਹੈ ਤੈਨੂੰ ਤੇ ਤੂੰ ਕਦੀ ਕਾਰ ਭਜਾਏਂ..
   ਨਵੇਂ-ਨਵੇਂ ਤੂੰ ਪੋਜ ਬਣਾ ਕੇ ਮਾਡਲਾਂ ਵਾਗ ਫੋਟੋ ਖਿਚਵਾਏਂ..
   ਖੜੇ ਹੋਣ ਦੀ ਕੋਸਿਸ਼ ਕਰਦਾ, ਲੱਤਾ ਦੇ ਜ਼ੋਰ ਤੇ ਰਿੜਦਾ ਜਾਏਂ..
   ਜ਼ਰਾ ਵੀ ਹੁਣ ਨਹੀ ਤੂੰ ਟਿਕ ਬਹਿੰਦਾ, ਰੋਜ ਕੋਈ ਨਵੀ ਚੀਜ਼ ਦਿਖਾਏਂ..
ਸ਼ਰਾਰਤਾਂ ਜੇ ਫਿਰ ਤੂੰ ਨਾ ਕਰੇ, ਕਿਵੇਂ ਕੋਈ ਬਲਾਗ ਚ’ Entry ਪਾਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
   ਅੱਜ ਤੇਰਾ ਹੈ ਮੁੰਡਣ ਮੱਖਣਾ, ਤੇ ਤੂੰ ਕਿਵੇਂ ਪਿਆਂ ਕੁਰਲਾਏਂ….
   5-10 ਮਿੰਟ ਦੀ ਗੱਲ ਏ ਸਾਰੀ, ਤੇ ਤੂੰ ਡਾਢਾ ਸਿਰ ਹਿਲਾਏਂ….
   ਚਾਰ ਜਾਣੇ ਤੇਰੇ ਅੱਗੇ-ਪਿੱਛੇ, ਫਿਰ ਤੂੰ ਦੱਸ ਕਿਊਂ ਘਬਰਾਏਂ…
   ਸਮਝ ਗਿਆ ਤੂੰ ਗੱਲ ਅਸਾਡੀ, ਅੱਥਰੂ ਸਾਰੇ ਦੂਰ ਭਜਾਏਂ….
ਕਿਵੇਂ ਸਭ ਵੱਲ ਬਿੱਟ-ਬਿੱਟ ਝਾਕੇ, ਹੁਣ ਚੁੱਪ-ਚਾਪ ਬੈਠਾ ਟਿੰਡ ਕਰਾਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |

   (Kuldeep, on 16th August, 2009)…. on his Mundan Ceremony

0 comments:

Post a Comment

Followers