ਜੱਟ ਦਾ ਪੇਪਰ

Posted by Sareen Labels: ,

ਜੱਟ ਦਾ ਅੱਜ ਹੈ ਪੇਪਰ ਯਾਰੋ,
   ਪਤਾ ਨਹੀ ਕੋਈ 4ਥੀ-5ਵੀਂ ਟ੍ਰਾਈ ਏ
       ਇਸ ਵਾਰੀ ਤਾਂ ਸੁਪਰਡੈਂਟ ਨਾਲ ਵੀ
                          ਰਿਸ਼ਤੇਦਾਰੀ ਪਾਈ ਏ |
(ਪੇਪਰ ਸ਼ੁਰੂ ਹੋਇਆ)
ਸੁਪਰਡੈਂਟ ਕੜਕਿਆ, ਕੱਢ ਦਿਉ ਜੋ ਤੋਥੋਂ ਹੈਗਾ,
           ਫੜੇ ਗਏ ਤਾਂ ਫੇਰ ਨਾ ਆਖਿਉ,
                                ਸ਼ਾਮਤ ਆਈ ਏ |
ਬਾਈ ਹੁਰਾਂ ਨੇ ਪੇਪਰ ਪੜਿਆ,
           ਜੋ ਮਾਲ ਬੇਕਾਰ ਸੀ,
                       ਕੱਢ ਉਦੇ ਹੱਥ ਤੇ ਧਰਿਆ |
ਸੋਚਿਆ ਉਸਨੇ 75 ਰੁਪਏ ਦਾ ਮੁੱਲ ਪੈ ਗਿਆ,
            ਢਿੱਲਾ ਜਿਹਾ ਉੁਹ ਹੋ ਗਿਆ,
                          ਜਾ ਕੁਰਸੀ ਤੇ ਬੈ ਗਿਆ |
ਰੱਬ ਦਾ ਫਿਰ ਨਾ ਧਿਆ ਕੇ, Invigilator ਤੋਂ ਅੱਖ ਬਚਾ ਕੇ,
            ਪਹਿਲੀ ਪਰਚੀ ਤੇ ਨਜ਼ਰ ਟਿਕਾਈ,
                  ਕਲਮ ਫਿਰ ਘੋੜੀ ਵਾਂਗ ਦੌੜਾਈ |
ਪਰ Invigilator ਨੇ ਆ ਕੇ ਧਰ ਲਈ,
                    ਆ ਸਾਲੇ ਨੇ ਪਰਚੀ ਫੜ ਲਈ |
ਆ ਕੀ ਆ ਉਏ... ਉਹ ਕੜਕਿਆ,
    ਜ਼ੁਬਾਨ ਥੋੜੀ ਜਿਹੀ ਮੇਰੀ ਥਰਥਰਾਈ...
          ਪਰ ਆਪਾਂ Sorry ਕਹਿ ਕੇ ਜਾਨ ਛੁੜਾਈ |
ਯਾਰਾਂ ਨੇ ਨਹੀ ਹਿੰਮਤ ਛੱਡੀ, ਫਿਰ ਇਕ ਪਰਚੀ ਕੱਢੀ,
          ਲੱਗਦੀ ਹੈ ਕੁਝ ਰਲਦੀ-ਮਿਲਦੀ,
                ਨਹੀ ਮਿੱਠਾ ਰੰਗ ਤਾਂ ਪਾ ਦੇ ਹਲਦੀ |
ਪੇਪਰ ਪੂਰਾ ਹੋਣ ਤੱਕ ਨਹੀ ਆਪਾਂ ਖੜਣਾ,
     Check ਕਰਨ ਵਾਲੇ ਨੇ ਕਿਹੜਾ ਪੇਪਰ ਪੜਣਾ |
ਪਰਚੀ ਇਹ ਫਿਰ ਜੇਬ ਚ' ਧਰ ਕੇ,
     bathroom ਜਾਣ ਦਾ ਬਹਾਨਾ ਕਰਕੇ,
        ਫੋਲੀਆਂ ਜੇਬਾਂ, ਖੀਸੇ ਟਟੋਲੇ,
ਅਗਲੇ ਸਵਾਲ ਵਾਲੀ ਪਰਚੀ ਹੈ ਜਿੱਥੇ,
   ਰੱਬ ਕਰਕੇ ਆਪੇ ਬੋਲੇ............
ਨਵੀ ਪਰਚੀ ਨਾਲ ਬੰਦੂਕ ਆਪਣੀ ਭਰਕੇ,
   ਯਾਰਾਂ ਲਈ ਪਰਚੀ ਢੁੱਕਵੀਂ ਥਾਂ ਧਰਕੇ,
ਆਪਾਂ ਖੂਬ ਲਫੈਂਟਰ ਮਾਰੇ,
 ਕਰ ਜਾਊ ਜੱਟ ਕਲੀਅਰ ਸਾਰੇ ||||||| 

1 comments:

  1. Anonymous

    ਕੁਲਦੀਪ ਜੀ,
    ਤੁਹਾਡੀ ਲਿਖੀ ਕਵਿਤਾ ਪੜ੍ਹ ਕੇ ਮੈਨੂੰ ਮੇਰੇ ਕਾਲਜ ਦਾ 'ਐਗਜ਼ਾਮੀਨੇਸ਼ਨ ਹਾਲ' ਯਾਦ ਆ ਗਿਆ ਜਿਥੇ ਪੇਪਰਾਂ ਦੇ ਦੌਰਾਨ ਮੇਰੀ ਡਿਊਟੀ ਹੁੰਦੀ। ਕਿਵੇਂ ਸਟੂਡੈਂਟ ਆਪ ਦੇ 'ਪਾਤਰ' ਜਿਹੇ, ਨਕਲ ਕਰਦੇ । ਕਈ ਵਾਰ ਓਥੇ ਹੀ ਮੈਂ ਸਮਝਾਉਣਾ 'ਬਈ ਕਾਕਾ, ਦੇਖ ਤੂੰ ਕਿੰਨਾ ਸੋਹਣਾ-ਸੁਨੱਖਾ, ਸਮਾਰਟ ਮੁੰਡਾ ਹੈਂ। ਕੀ ਤੈਨੂੰ ਚੰਗਾ ਲੱਗੇਗਾ ਕਿ ਕੋਈ ਤੈਨੂੰ ਆਕੇ ਟੋਕੇ ਤੇਰੀ ਬੇਇੱਜ਼ਤੀ ਕਰੇ ਕਿ ਤੇਰੇ ਕੋਲ਼ ਪਰਚੀ ਹੈ, ਤੈਨੂੰ ਕੁਝ ਲੱਗੇ ਨਾ ਲੱਗੇ ਮੈਨੂੰ ਜ਼ਰੂਰ ਦੁੱਖ ਹੋਵੇਗਾ"।
    ਯਕੀਨ ਮੰਨਿਓ ਕੁਲਦੀਪ ਜੀ, ਮੁੰਡੇ ਦੂਜੇ ਦਿਨ ਪਰਚੀ ਲਿਓਣ ਤੋਂ ਝਿਜਕਦੇ।
    ਹਰਦੀਪ

Post a Comment

Followers