ਤੇਰੇ ਬਿਨਾਂ ਜੀਣਾਂ ਔਖਾ ਏ

Posted by Sareen Labels: , ,

ਅਰਹਾਨ! ਬਿਨਾਂ ਤੇਰੇ, ਵਕਤ ਮੇਰਾ ਕਿੰਞ ਲੰਘਦਾ ਹੈ
                     ਹਰ ਦਿਨ ਬੀਤਦੇ ਹੋਏ, ਜਾਪਦਾ ਕੁਝ ਸੰਗਦਾ ਹੈ
ਤੇਰੀਆਂ ਗੱਲਾਂ ਦਾ ਘਰ ਵਿੱਚ ਕਦੀ ਹੁੰਦਾ ਸ਼ੋਰ ਸੀ
          ਉਸ ਮਾਹੌਲ ਦਾ, ਉਸ ਰੌਲੇ ਰੱਪੇ ਦਾ, ਆਲਮ ਕੁਝ ਹੋਰ ਸੀ
ਹੁਣ ਘਰ ਵਿੱਚ ਸ਼ਾਂਤੀ ਦਾ ਇਹ ਹਾਲ ਹੈ
 ਘੜੀ ਦੀ ਟਿਕ-ਟਿਕ ਤੋਂ ਬਿਨਾ, ਕਿਸੇ ਹੋਰ ਆਵਾਜ ਦਾ ਕਾਲ ਹੈ
ਉਦੋਂ ਤੂੰ ਰੌਂਦਾ-ਰੌਂਦਾ, ਬਾਹਰ ਜਾਣ ਦੀ ਜ਼ਿੱਦ ਕਰਦਾ ਸੀ
               ਉਂਗਲ ਫੜ ਖਿੱਚਦਾ ਸੀ, ਜਾ ਪੌੜੀਆਂ ਚ' ਖੜਦਾ ਸੀ
ਪੌੜੀਆਂ ਉਹ ਸੁਨ-ਸਾਨ ਹੇ, ਛਾਇਆ ਪੂਰਾ ਸੁਨਾਟਾ ਹੈ
       ਨਾ ਤੇਰੀ ਹੈ ਆਵਾਜ ਗੂੰਜਦੀ, ਨਾ ਦਿਸਦਾ ਭੂੰਡ ਪਟਾਕਾ ਹੈ
ਸ਼ਰਾਰਤਾਂ ਦੀ ਕਮੀ ਖਟਕਦੀ ਹੈ, ਗੱਲਾਂ ਯਾਦ ਤੇਰੀਆਂ ਮੈਂ ਕਰਦਾ ਹਾਂ
 ਕਦੇ ਫੋਟੋਵਾਂ ਤੇਰੀਆਂ ਦੇਖਦਾ ਹਾਂ,ਕਦੇ ਖਿਡੌਣੇ ਚਾਰਜ ਕਰਦਾ ਹਾਂ
ਮੇਰੇ ਸਾਹਾਂ ਵਿੱਚ ਤੂੰ ਵੱਸਦਾ ਹੈ, ਖਿਆਲਾਂ ਵਿੱਚ ਭੱਜਦਾ ਰਹਿੰਦਾ ਏਂ
 ਮੇਰੀ ਸੀਨੇ ਵਿੱਚ ਤੂੰ ਧੜਕਦਾ ਹੈਂ, ਯਾਦਾਂ ਮੇਰੀਆਂ ਚ' ਉੱਠਦਾ-ਬਹਿੰਦਾ ਏਂ
ਤੈਨੂੰ ਆਪਣੇ ਨਾਲੋਂ ਦੂਰ ਕਰਕੇ, ਕੀਤਾ ਆਪਣੇ ਆਪ ਨਾਲ ਮੈਂ ਧੋਖਾ ਏ
              ਤੇਰੇ ਬਿਨਾ ਜਿੰਦਗੀ ਅਧੂਰੀ ਏ, ਤੇਰੇ ਬਿਨਾਂ ਜੀਣਾਂ ਔਖਾ ਏ ||||
                                                     ਤੇਰੇ ਬਿਨਾਂ ਜੀਣਾਂ ਔਖਾ ਏ ||||

0 comments:

Post a Comment

Followers