ਤੁਹਾਡੀ ਰਿਟਾਇਰਮੈਂਟ ਦਾ ਦਿਨ

Posted by Sareen Labels: , ,

 My dad is retiring today on 30th April, 2010 after 39 years of service. He was one of the most dedicated government officer I have ever come across in my life..... I mean ...who works 12-13 hours for a 10-5 job...or who works on the weekend...... But he worked.... Not only did he work that hard for his organization.... He is a dedicated, an obedient son... and an awesome father........ Helping others and living with minimum needs is his life motto..... Everyone says..... "that there is no-one like my father"...... But You know what "No one can be like my father..... no matter how hard one try....." 

As I wish to be with him today.... I jotted down my memories with him...... and his life .... May God give him good health, contended life and prosperity..... and give us a chance to enjoy some more time with him to enjoy his retired life..... I know very few of you will have to patience of reading this long post.... but please do leave your comments to wish him a happy retired life......

ਯਾਦ ਆਉਂਦੀਆਂ ਮੈਨੂੰ ਅੱਜ... ਉਹ ਯਾਦਾਂ
ਦਸਵੀਂ ਤੋ ਬਾਅਦ ਤੁਹਾਡੇ ਉਹ ਦਿਨ.....
-ਠੇਕੇ ਤੇ ਕੀਤਾ ਕੰਮ, ਵੇਚੀਆ ਦੇਸੀ ਦਾਰੂ ਦੀਆਂ ਬੋਤਲਾਂ,
-ਤਨਖਾਹ ਦੇ ਸਾਰੇ ਦੇ ਸਾਰੇ ਪੈਸੇ, ਘਰ ਭੇਜਣ ਦੀ ਕਹਾਣੀ,
-ਅਲੀਵਾਲ ਕਰਿਆਣੇ ਦੀ ਦੁਕਾਨ ਤੇ ਬੋਰੀਆਂ ਢੋਂਦੇ ਮੋਢੇ
-ਦਫਤਰ 3 ਮਹੀਨੇ ਤਨਖਾਹ ਨਾ ਮਿਲਣ ਦੀ ਛਛ਼ੋਪੰਜ
-ਪਹਿਲੀ ਤਨਖਾਹ ਚ' ਖਰੀਦੀ ਭਰਾਵਾਂ ਦੀ ਸਾਂਝੀ ਪੈਂਟ
ਕਲਰਕ ਦੀ ਮਿਲੀ ਨੌਕਰੀ ਤੋਂ ਲੈ ਕੇ--ਮੈਨਜਰੀ ਦੀ ਅਫਸਰੀ ਤੱਕ ਦੀਆਂ ਗੱਲਾਂ---
ਮੈਨੂੰ ਸਭ ਯਾਦ ਆਉਂਦੀਆਂ ||||

ਯਾਦ ਆਉਂਦੀਆਂ ਮੈਨੂੰ ਅੱਜ...
ਤੁਹਾਡੀਆਂ ਆਪਣੀਆਂ ਨਿਭਾਈਆਂ ਜ਼ਿੰਮੇਵਾਰੀਆਂ ....
-ਵੱਡਿਆਂ ਨੂੰ ਦਿੱਤਾ ਇੱਜਤ-ਮਾਨ, ਛ਼ੋਟਿਆਂ ਨਾਲ ਸਾਂਝਾ ਕੀਤਾ ਪਿਆਰ,
-ਭਰਾਵਾਂ ਨੂੰ ਸੈਟ ਕਰਨ ਦੀ ਤਮੰਨਾ, ਭੈਣਾ ਦੇ ਕੀਤੇ ਵਿਆਹ,
-ਪਾਪਾ ਜੀ ਦਾ ਕੀਤਾ ਦਵਾ ਦਾਰੂ ਤੇ ਚੂਲਾ ਚੜਾਉਂਣ ਲਈ ਕਰਵਾਏ ਲੇਪ,
-ਰੋਜ 50 ਮੀਲ ਸਾਇਕਲ ਚਲਾਉਂਦੇ ਪੈਰ, ਤੇ ਗਿੱਟੇ ਚ' ਖੂਬੀ ਕਿੱਲੀ,
-ਹਰ ਵੇਲੇ ਕਿਸੇ ਲੋੜਵੰਦ ਦੀ ਮਦਦ ਕਰਨ ਦੀ ਲਾਲਸਾ,
-ਤੇ ਆਪਣੇ ਲਈ ਬੜਾ ਘੱਟ ਸੋਚਦੇ ਵਿਚਾਰ,
ਇੱਕ ਪੁੱਤ ਤੋਂ ਲੈ ਕੇ ਦਾਦੇ ਤੱਕ ਦੀਆਂ ਨਿਭਾਈਆਂ ਜ਼ਿੰਮੇਵਾਰੀਆਂ---
ਮੈਨੂੰ ਸਭ ਯਾਦ ਆਉਂਦੀਆਂ...

ਯਾਦ ਆਉਂਦੀਆਂ ਮੈਨੂੰ ਅੱਜ ...
ਤੁਹਾਡਾ ਸਾਦਗੀ ਨਾਲ ਜੀਵਣ ਜੀਣ ਦੀਆਂ ਉਹ ਉੱਚੀਆਂ ਸੋਚਾਂ....
-ਤੁਹਾਡੀਆਂ ਉਲਟਾਏ ਕਾਲਰ ਵਾਲੀਆਂ ਸ਼ਰਟਾਂ, ਇੱਕੋ-ਇੱਕੋ ਸੂਟ,
-ਮੇਰਾ ਪਹਿਲੇ  25 ਰੁ: ਵਾਲੇ ਸੈਂਡਲ, ਕਦੇ ਲਏ ਨਵੇ ਚਿੱਟੇ ਬੂਟ,
-ਪੈਸੇ ਦਾ ਮਾਣ ਨਾ ਕਰਨ ਵਾਲੀਆਂ ਗੱਲਾਂ,
-Limited ਚੀਜਾਂ ਨਾਲ ਜਿੰਦਗੀ ਲੰਘਾਉਣ ਵਾਲੀ ਜਾਚ,
-ਤੁਹਾਨੂੰ ਧੱਕੇ ਨਾਲ ਦਵਾਈ ਹਰ ਇੱਕ ਨਵੀ ਚੀਜ,
-ਤੇ ਤੁਹਾਡੀ ਮਹਿੰਗੀ ਸ਼ਰਟ ਨਾ ਪਾਉਣ ਦੀ ਜ਼ਿੱਦ,
-5 ਸੂਟ ਤੇ 2 ਬੂਟਾਂ ਤੋਂ ਵਾਧੂ ਹਰ ਸ਼ੈ ਅੱਗੇ ਤੋਰਣ ਦੀ ਰੀਤ,
-ਮੁਹੰਮਦ ਰਫ਼ੀ ਦੇ 'ਭਗਵਾਨ-ਭਗਵਾਨ' ਵਾਲੇ ਸਲੋ-ਗੀਤ,
ਪਰਾਣੇ 24 ਇੰਚ ਵਾਲੇ ਸਾਇਕਲ, ਕਾਰ ਤੱਕ  ਦੀਆਂ ਮੱਲਾਂ---
ਮੈਨੂੰ ਸਭ ਯਾਦ ਆਉਂਦੀਆਂ...

ਯਾਦ ਆਉਂਦੀਆਂ ਮੈਨੂੰ ਅੱਜ ...
ਆਪਣੇ ਕੰਮ ਲਈ ਕੀਤੀਆਂ 39 ਸਾਲ ਦੀਆਂ ਮਿਹਨਤਾਂ...
-10-5 ਵਾਲੀ job ਤੇ ਕੀਤਾ 12-12 ਘੰਟੇ ਰੋਜ਼ਾਨਾ ਕੰਮ,
-ਐਤਵਾਰ ਨੂੰ, ਬੰਦ ਦਫਤਰ ਚ' ਫਾਇਲਾਂ ਸੰਵਾਰਦੇ ਅਣਥੱਕ ਹੱਥ,
-ਤੜਕੇ ਸਾਰ 4 ਵਜੇ ਉੱਠ ਕੇ ਚੰਡੀਗੜ ਪਹੁੰਚਾਏ ਪ੍ਰਨੋਟ,
-ਬੱਸਾਂ ਦੇ ਧੱਕੇ, ਕਿਸਾਨ ਭਵਣ ਚ' ਬੀਤਾਈਆਂ ਰਾਤਾਂ,
-ਜੱਟਾਂ ਦੀਆਂ ਗੱਲਾਂ ਦਾ ਜਵਾਬ ਦੇਣ ਲਈ ਵਰਤਿਆ ਠ੍ਹਰਮਾਂ,
-ਅਫ਼ਸਰਾਂ ਨੂੰ Compensate ਕਰਦੀ ਮਜਬੂਰੀ
ਬੈਂਕ ਦੀਆਂ ਕੁਰਸੀਆਂ ਤੋ' ਲੈ ਕੇ, ਖੜਕਦੀਆਂ, ਚਿੱਟੀਆਂ ਕਾਰਾਂ---
ਮੈਨੂੰ ਸਭ ਯਾਦ ਆਉਂਦੀਆਂ...

ਯਾਦ ਆਉਂਦੀਆਂ ਮੈਨੂੰ ਅੱਜ ...
ਤੁਹਾਡੇ ਨਾਲ ਲੰਘਾਏ ਹਰ ਪਲਾਂ ਦੀਆਂ ਉਹ ਯਾਦਾਂ .....
-ਸਾਨੂੰ ਪੜਾਉਣ ਲਈ ਬਟਾਲੇ ਆਉਣ ਦੀ ਦਾਸਤਾਨ,
-ਸ਼ਨੀਵਾਰ ਦੁੱਧ ਖਤਮ ਕਰਕੇ, ਸਾਇਕਲ ਤੇ ਪਿੰਡ ਜਾਣ ਦਾ ਚਾਅ,
-ਸਕੂਲ ਵਾਲੀ ਗਲੀ ਤੇ ਜਾਂਦਿਆ ਪਈਆਂ ਤਿੰਨ ਚਪੇੜਾਂ,
-31 ਮਾਰਚ ਨੂੰ ਦਫਤਰ ਜਾ ਕੇ ਦੱਸੇ ਹੋਏ ਉਹ ਰਿਜ਼ਲਟ,
-ਜਨਮ ਦਿਨ ਤੇ ਮਿਲੇ ਸਾਇਕਲ, ਕਾਲਜਾਂ ਦੀਆਂ ਫੀਸਾਂ,
-ਜਿੰਦਗੀ ਦੇ ਜੀਣ ਦੇ ਸਬਕ, ਅੱਗੇ ਵਧਣ ਦੀਆਂ ਹੱਲਾਸ਼ੇਰੀਆਂ,
-ਆਪ ਲਗਾ ਕੇ ਦਿੱਤੀ ਡੋਰ, ਡੰਗਰ ਮੰਡੀ ਚ' ਸਿੱਖਿਆ ਸਕੂਟਰ,
-ਜਲਾਲਪੁਰ ਜਾਂਦਿਆਂ ਪੈਲੀ ਚ' ਵੜਣੋਂ ਬਚਣ ਲਈ ਮਾਰੀਆਂ ਬ੍ਰੇਕਾਂ,
-ਅਮ੍ਰਿਤਸਰ, ਲੁਧਿਆਣੇ, ਹਸਪਤਾਲ ਚ' ਕੱਢੇ ਉਹ ਦਿਨ,
ਤੁਹਾਡੇ ਗੁੱਸੇ ਤੋਂ ਡਰਦੇ ਦਿਨਾਂ ਤੋਂ ਲੈ ਕੇ--
--ਖੁੱਲ ਕੇ ਦੋਸਤਾਂ ਵਾਂਗੂ ਮਜ਼ਾਕ ਕਰਨ ਦੀਆਂ ਗੱਲਾਂ---
ਮੈਨੂੰ ਸਭ ਯਾਦ ਆਉਂਦੀਆਂ...

ਅੱਜ ਤੁਹਾਡੀ ਰਿਟਾਇਰਮੈਂਟ ਦਾ ਦਿਨ ਹੈ...
....ਤੇ ਇਹ ਗੱਲਾਂ ਯਾਦ ਕਰਨ ਦਾ ਮੌਕਾ ਹੈ
worker, ਪੁੱਤਰ, ਭਰਾ, ਪਤੀ ਤੇ ਤੁਹਾਡੇ ਵਰਗਾ ਪਿਉ
.....ਬਣਨਾ ਬੜਾ ਔਖਾ ਹੈ | | | |

ਛ਼ਿੱਤਰ ਲਾਵੇ

Posted by Sareen Labels: ,

ਜਦੋਂ ਕੋਈ ਗੁਰੂਦਵਾਰੇ ਨੂੰ ਆਪਣੀ ਜਾਗੀਰ ਤੇ
.................ਖੁਦ ਨੂੰ ਸਰਵੋਤਮ ਸਿੱਖ ਕਹਾਵੇ
ਆਪਣੀ ਸਿਰਫ਼ ਇਕ ਵਧਾ ਕੇ ਦਾੜੀ
.......................ਦੂਜਿਆਂ ਨੂੰ ਬੇਮੁਖ ਬੁਲਾਵੇ
ਬੱਸ ! ਬੰਦਾ ਲਾਹ ਲਏ ਛ਼ਿੱਤਰ...
........ਲਾਹ ਕੇ ਇਹਨਾ ਦੇ ਖਿੱਚ-ਖਿੱਚ ਲਾਏ


ਮਾਂ ਬੋਲੀ ਦੀ ਸੇਵਾ ਕਰਦੇਂ ਆਂ
.................... ਕਹਿ ਕੇ ਜਦੋਂ ਕੋਈ ਸਿੰਗਰ ਗਾਵੇ
ਸਟੇਜ ਤੋਂ ਬਿਨਾਂ ਨਾ ਪੰਜਾਬੀ ਬੋਲੇ
.....ਤੇ ਗਾਣੇ ਅੰਗ੍ਰੇਜ਼ੀ ਚ' Remix ਕਰਾਵੇ
ਬੱਸ ! ਬੰਦਾ ਲਾਹ ਲਏ ਛ਼ਿੱਤਰ...
........ਲਾਹ ਕੇ ਇਹਨਾ ਦੇ ਖਿੱਚ-ਖਿੱਚ ਲਾਏ


ਵਾਹਿਗੁਰੂ ਕਹਿ ਕੇ ਕੀਰਤਨੀਆ ਕੋਈ,
.....ਬਿਨਾ ਪੈਸੇ ਲਿਆ ਨੇ ਸ਼ਬਦ ਸੁਣਾਵੇ
ਮੋਹ ਮਾਇਆ ਛ਼ੱਡ ਦਿਉ ਕਹਿ ਕੇ...
.........ਆਪ ਗੋਲਕ ਤੇ ਨਜ਼ਰ ਟਿਕਾਵੇ
ਬੱਸ ! ਬੰਦਾ ਲਾਹ ਲਏ ਛ਼ਿੱਤਰ...
........ਲਾਹ ਕੇ ਇਹਨਾ ਦੇ ਖਿੱਚ-ਖਿੱਚ ਲਾਏ


ਆਪਣੇ ਖੇਤਰ ਦੇ ਐਂਮ-ਪੀ, ਐਂਮ-ਐਲ-ਏ,
...........ਲਾਲ ਬੱਤੀ ਵਾਲੀ ਕਾਰ ਚ' ਛੂਕਦਾ ਜਾਵੇ
5 ਸਾਲ ਨਾ ਕੋਈ ਕੰਮ ਕਰੇ, ਨਾ ਹੀ ਕਿਧਰੇ ਨਜ਼ਰੀ ਆਵੇ,
......ਅਗਲੀਆਂ ਵੋਟਾਂ ਚ' ਫਿਰ ਜਦੋਂ ਵੋਟਾਂ ਮੰਗਣ ਆਵੇ
ਬੱਸ ! ਬੰਦਾ ਲਾਹ ਲਏ ਛ਼ਿੱਤਰ...
........ਲਾਹ ਕੇ ਇਹਨਾ ਦੇ ਖਿੱਚ-ਖਿੱਚ ਲਾਏ


ਮਟਕਾ ਚੌਂਕ ਚ' ਉਹ ਖਾ ਕੇ ਡੰਡੇ
.............ਪਹਿਲਾਂ ਕੋਈ ਮਾਸਟਰ ਨੌਕਰੀ ਪਾਏ
ਸਕੂਲੇ ਪੜਾਉਣ ਵੇਲੇ ਜਿਨੂੰ ਸੱਪ ਸੁੰਘ ਜਾਵੇ
..........ਤੇ ਘਰੇ ਜਾ tuition ਸੈਂਟਰ ਚਲਾਵੇ
ਬੱਸ ! ਬੰਦਾ ਲਾਹ ਲਏ ਛ਼ਿੱਤਰ...
........ਲਾਹ ਕੇ ਇਹਨਾ ਦੇ ਖਿੱਚ-ਖਿੱਚ ਲਾਏ


ਸਰਕਾਰੀ ਅਫਸਰਾਂ ਤੋਂ ਰੱਬ ਬਚਾਏ
.........ਦਫਤਰ ਪਹੁੰਚੇ ਲੇਟ ਤੇ ਜਲਦੀ ਭੱਜ ਜਾਏ
ਕੰਮ ਕਰਣ ਲਈ ਰਿਸ਼ਵਤ ਭਾਲੇ
...........ਗਰੀਬ ਕਿਸੇ ਤੋਂ ਤਰਲੇ ਕੱਢਵਾਵੇ
ਬੱਸ ! ਬੰਦਾ ਲਾਹ ਲਏ ਛ਼ਿੱਤਰ...
........ਲਾਹ ਕੇ ਇਹਨਾ ਦੇ ਖਿੱਚ-ਖਿੱਚ ਲਾਏ


ਨਿਕੰਮਾ ਲਿਖਾਰੀ ਜਦੋਂ ਕੋਈ ਮੇਰੇ ਵਰਗਾ,
......ਦੋ ਲਾਇਨਾਂ ਲਿਖ ਕੇ ਸ਼ਾਇਰ ਅਖਵਾਏ
ਨਾ ਖੁਦ ਬਹੁਤਾ ਸੋਚੇ, ਨਾ ਕਿਸੇ ਨੂੰ ਸੋਚਣ ਲਾਏ
................. ਐਂਵੇ ਤੁੱਕ ਨਾਲ ਤੁੱਕ ਮਿਲਾਵੇ
ਬੱਸ ! ਬੰਦਾ ਲਾਹ ਲਏ ਛ਼ਿੱਤਰ...
........ਲਾਹ ਕੇ ਇਹਨਾ ਦੇ ਖਿੱਚ-ਖਿੱਚ ਲਾਏ


.............Kuldeep 1st May, 2010

ਤੇਰੇ ਬਿਨਾਂ ਜੀਣਾਂ ਔਖਾ ਏ

Posted by Sareen Labels: , ,

ਅਰਹਾਨ! ਬਿਨਾਂ ਤੇਰੇ, ਵਕਤ ਮੇਰਾ ਕਿੰਞ ਲੰਘਦਾ ਹੈ
                     ਹਰ ਦਿਨ ਬੀਤਦੇ ਹੋਏ, ਜਾਪਦਾ ਕੁਝ ਸੰਗਦਾ ਹੈ
ਤੇਰੀਆਂ ਗੱਲਾਂ ਦਾ ਘਰ ਵਿੱਚ ਕਦੀ ਹੁੰਦਾ ਸ਼ੋਰ ਸੀ
          ਉਸ ਮਾਹੌਲ ਦਾ, ਉਸ ਰੌਲੇ ਰੱਪੇ ਦਾ, ਆਲਮ ਕੁਝ ਹੋਰ ਸੀ
ਹੁਣ ਘਰ ਵਿੱਚ ਸ਼ਾਂਤੀ ਦਾ ਇਹ ਹਾਲ ਹੈ
 ਘੜੀ ਦੀ ਟਿਕ-ਟਿਕ ਤੋਂ ਬਿਨਾ, ਕਿਸੇ ਹੋਰ ਆਵਾਜ ਦਾ ਕਾਲ ਹੈ
ਉਦੋਂ ਤੂੰ ਰੌਂਦਾ-ਰੌਂਦਾ, ਬਾਹਰ ਜਾਣ ਦੀ ਜ਼ਿੱਦ ਕਰਦਾ ਸੀ
               ਉਂਗਲ ਫੜ ਖਿੱਚਦਾ ਸੀ, ਜਾ ਪੌੜੀਆਂ ਚ' ਖੜਦਾ ਸੀ
ਪੌੜੀਆਂ ਉਹ ਸੁਨ-ਸਾਨ ਹੇ, ਛਾਇਆ ਪੂਰਾ ਸੁਨਾਟਾ ਹੈ
       ਨਾ ਤੇਰੀ ਹੈ ਆਵਾਜ ਗੂੰਜਦੀ, ਨਾ ਦਿਸਦਾ ਭੂੰਡ ਪਟਾਕਾ ਹੈ
ਸ਼ਰਾਰਤਾਂ ਦੀ ਕਮੀ ਖਟਕਦੀ ਹੈ, ਗੱਲਾਂ ਯਾਦ ਤੇਰੀਆਂ ਮੈਂ ਕਰਦਾ ਹਾਂ
 ਕਦੇ ਫੋਟੋਵਾਂ ਤੇਰੀਆਂ ਦੇਖਦਾ ਹਾਂ,ਕਦੇ ਖਿਡੌਣੇ ਚਾਰਜ ਕਰਦਾ ਹਾਂ
ਮੇਰੇ ਸਾਹਾਂ ਵਿੱਚ ਤੂੰ ਵੱਸਦਾ ਹੈ, ਖਿਆਲਾਂ ਵਿੱਚ ਭੱਜਦਾ ਰਹਿੰਦਾ ਏਂ
 ਮੇਰੀ ਸੀਨੇ ਵਿੱਚ ਤੂੰ ਧੜਕਦਾ ਹੈਂ, ਯਾਦਾਂ ਮੇਰੀਆਂ ਚ' ਉੱਠਦਾ-ਬਹਿੰਦਾ ਏਂ
ਤੈਨੂੰ ਆਪਣੇ ਨਾਲੋਂ ਦੂਰ ਕਰਕੇ, ਕੀਤਾ ਆਪਣੇ ਆਪ ਨਾਲ ਮੈਂ ਧੋਖਾ ਏ
              ਤੇਰੇ ਬਿਨਾ ਜਿੰਦਗੀ ਅਧੂਰੀ ਏ, ਤੇਰੇ ਬਿਨਾਂ ਜੀਣਾਂ ਔਖਾ ਏ ||||
                                                     ਤੇਰੇ ਬਿਨਾਂ ਜੀਣਾਂ ਔਖਾ ਏ ||||

ਅੱਜ ਦਾ ਦਿਨ

Posted by Sareen Labels: ,

ਛੱਡ ਦਲਿੱਦਰੀ, ਚੱਲ ਉੱਠ ਕੁਝ ਕਰ ਕੇ ਦਿਖਾ,

              ਬਿਨਾ ਕੀਤੇ ਕੁਝ ਤੈਨੂੰ ਨਹੀ ਮਿਲਣਾ ||
ਬੀਤੇ ਦਿਨਾਂ ਤੇ ਤੂੰ ਹੁਣ ਮਿੱਟੀ ਪਾ,
        ਉਨ੍ਹਾਂ ਨੂੰ ਯਾਦ ਕਰਕੇ ਤੈਨੂੰ ਨਹੀ ਮਿਲਣਾ ||
ਛੱਡ ਕੱਲ, ਅੱਜ ਗੋਡ, ਤੇ ਫਿਰ ਪਾਣੀ ਲਾ,
            ਫੱਲ ਕਿਸਮਤ ਦਾ ਐਂਵੇ ਨਹੀ ਖਿੜਣਾ ||
ਨਾ ਕਿਸੇ ਤੂੰ ਆਸਾਂ ਰੱਖ ਬਹੁਤਿਆਂ, ਨਾ ਰੱਸੇ ਮਨਾ,
         ਟੁੱਟਿਆ ਸ਼ੀਸ਼ਾ, ਫਿਰ ਉਹ ਨਹੀ ਜੁੜਣਾ  ||
ਕੱਲੇ, ਖੁੱਸ਼ ਰਹਿਣ ਦੀ ਆਦਤ ਪਾ ਲੈ,
ਯਾਰਾਂ ਬੇਲੀਆਂ ਦਾ ਸਾਥ, ਸ਼ਾਇਦ ਨਹੀ ਮਿਲਣਾ ||
ਦਿਨ ਅੱਜ ਦਾ ਵੀ ਤੂੰ ਹੱਸ ਕੇ ਲੰਘਾ,
ਜੀਣ ਨੂੰ ਦਿਨ ਕੱਲ, ਸ਼ਾਇਦ ਤੈਨੂੰ ਨਹੀ ਮਿਲਣਾ ||

ਟੀ ਵੀ ਚੈਨਲ

Posted by Sareen Labels: ,

ਟੀ ਵੀ ਚੈਨਲ ਵੇਚਣ ਦਵਾਈ
ਇਕ ਮੋਟੇ ਹੋਣ ਦੀ,
ਦੂਜਾ ਪਤਲੇ ਹੋਣ ਦੀ |

ਨਵਾ ਸਾਲ

Posted by Sareen Labels: ,

ਨਵਾ ਸਾਲ ਇਸ ਵਾਰੀ ਕੁਝ ਖ਼ਾਸ ਹੈ,
         ਅਰਹਾਨ ਦੀ ਹੌਂਦ, ਇਕ ਰੂਹਾਨੀ ਅਹਿਸਾਸ ਹੈ |

(1st Jan 2010, needs to be completed)

ਬਲਾਗ ਦਾ ਸਵਾਦ ! ! !

Posted by Sareen Labels: ,

ਸਾਡੇ ਸੌਂਣ ਤੋਂ ਪਹਿਲਾਂ, ਤੇ ਤੇਰੇ ਸੌਂਣ ਤੋਂ ਬਾਅਦ,
    ਖ਼ੁਸ਼ ਹੁੰਦੇ ਹਾਂ ਕਰਕੇ,  ਗੱਲਾਂ ਤੇਰੀਆਂ ਸਾਰੀਆਂ ਯਾਦ |
ਉਹ ਸ਼ਰਾਰਤਾਂ ਜੋ ਤੂੰ ਪੂਰੇ ਦਿਨ ਕੀਤਿਆਂ,
   ਬੋਤਲਾਂ ਦੁੱਧ ਦੀਆਂ ਤੂੰ ਕਦੋਂ ਤੇ ਕਿੰਝ ਪੀਤੀਆਂ |
ਕਿੰਝ ਤੂੰ ਸੁੱਤਾ ਤੇ ਕਿਵੇਂ ਫਿਰ ਉਠਿਆ,
   ਕਿਵੇਂ ਖਲਾਰਾ ਪਾਇਆ ਤੇ ਕੀ ਗੇਟੋਂ ਪਾਰ ਸੁੱਟਿਆ |
ਨਾਈ-ਨਾਈ ਤੇ ਨਾ ਤੇ ਕਿਵੇਂ ਬਾਥਰੂਮ ਵੱਲ ਭੱਜਿਆ,
   ਨਹਾਉਂਦਿਆ ਕਿੰਝ ਖੌਰੂ ਪਾਇਆ, ਕਿਵੇ ਨਾਹ-ਧੋ ਸੱਜਿਆ |
ਕਿਹੜੀ ਨਵੀ ਚੀਜ਼ ਤੇ ਅੱਜ ਤੂੰ ਫਿਰ ਚੜਿਆ,
   ਕਿਵੇਂ ਸਿਰ ਭਨਾਇਆ, ਜਦੋਂ ਟੇਬਲ ਥੱਲੇ ਵੜਿਆ |
ਨਵੀ ਕੀ ਆਵਾਜ ਕੱਢੀ ਤੇ ਸ਼ਬਦ ਨਵਾ ਕਿਹੜਾ ਬੋਲਿਆ,
   ਕਿਹੜਾ ਦਰਵਾਜਾ ਭੇੜਿਆ ਤੇ ਡਰਾਅਰ ਕਿਹੜਾ ਖੋਲਿਆ |
ਕਿੱਦਾਂ ਮੰਮੀ ਦੇ ਤੂੰ ਵੱਢੀਆਂ,  ਚੂੰਡੀਆਂ ਤੇ ਦੰਦੀਆਂ ,
   ਕਿਵੇਂ ਅੱਖਾਂ ਮਾਰੀਆਂ ਤੇ ਕਿੰਝ ਜੀਬਾਂ ਕੱਢੀਆਂ |
ਕਿੰਨੀ ਵਾਰੀ ਰੋਇਆ ਤੇ ਕਿੰਨੀ ਵਾਰੀ ਹੱਸਿਆ,
   ਕਿੱਦੇ ਕੋਲੋਂ ਡਰਿਆ, ਤੇ ਫਿਰ ਕਿੱਦੇ ਪਿੱਛੇ ਨੱਸਿਆ |
ਕਿੰਝ ਤੂੰ ਦਹੀਂ ਖਾਦਾ ਤੇ ਕਿਵੇਂ ਸੀਰੀਅਲ ਖਿਲਾਰਿਆ,
   ਕਿੱਦੇ ਨਾਲ ਲ਼ਾਡ ਕੀਤਾ ਤੇ ਕਿਨੂੰ ਤੂੰ ਮਾਰਿਆ |
ਕਿਵੇ ਮੈਂ ਬਿਆਨ ਕਰਾਂ, ਜੋ ਮਜ਼ਾ ਆਵੇ ਤੇਰੇ ਨਾਲ ਸੌਂਦਿਆਂ,
           ਜਦੋਂ ਤੈਨੂੰ ਜੱਫੀ ਪਾਵਾਂ, ਮੈਂ ਨੇੜੇ ਜਿਹੇ ਹੁੰਦਿਆਂ |
ਅਰਹਾਨ!! ਤੇਰੀਆਂ ਖੁਸ਼ੀਆਂ ਦੀ ਕਰਦੇ ਹਾਂ ਅਸੀਂ ਮੁਰਾਦ
   ਬਲਾਗ ਲਿਖਦਿਆਂ ਸੱਚੀਂ ਮੁੰਡਿਆ,ਆਉਂਦਾ ਬੜਾ ਸੁਆਦ |

………….ਕੁਲਦੀਪ (29 ਦਿਸੰਬਰ, 2009) [Needs little bit of polishing... may do it again after some time]

ਅਰਹਾਨ ਚੰਨਾਂ ! ! !

Posted by Sareen Labels: ,

ਸਾਡੇ ਘਰ ਤੂੰ ਗਿਆਂ ਆ ਚੰਨਾਂ

   ਤੇਰੀ ਹਰ ਗੱਲ  ਦਾ ਸਾਨੂੰ ਹੈ ਚਾਅ ਚੰਨਾਂ !

ਦੇਖਿਆ ਤੈਨੂੰ ਜਦੋਂ ਮੈਂ ਪਹਿਲੀ ਵਾਰੀ,

   ਰਿਹਾ ਸੀ ਨੱਕ ਚ’ ਉਂਗਲ ਫਸਾ ਚੰਨਾਂ !

ਮਿੰਨੀ ਮਾਂ ਤੇ ਮੈਂ ਸੀ ਪਿਉ ਬਣ ਗਿਆ,

    ਦਿੱਤਾ ਸਭ ਕੁਝ ਤੂੰ ਬਦਲਾ ਚੰਨਾਂ !

ਤੈਨੂੰ ਚੁੱਕ ਕੇ ਕਿੰਨੀ ਦੇਰ ਮੈਂ ਰਿਹਾ ਬੈਠਾ,

    ਭਾਰ ਤੇਰੇ ਨੇ ਦਿੱਤਾ ਥਕਾ ਚੰਨਾਂ !

ਮਾਂ ਦੀ ਗੋਦੀ ਤੇ ਪਹਿਲੀ ਫੀਡ ਤੇਰੀ,

    ਅੱਥਰੂ ਖੁਸ਼ੀ ਦੇ,  ਗਏ ਛਲਕਾ ਚੰਨਾਂ !

ਅੰਦਰ ਗਰਮੀ ਤੇ ਬਾਹਰ ਸੀ ਬਰਫ ਪੈਂਦੀ,

   ਤੈਨੂੰ ਦਿੱਤਾ ਸੀ ਜਦ ਨਵ੍ਹਾ ਚੰਨਾਂ !

ਸੌਂਦਿਆਂ ਜਦੋਂ ਤੂੰ ਟੇਡਾ ਪਹਿਲੀ ਵਾਰ ਹੋਇਓਂ,

    ਦੇਖਦੇ ਹਰੇ ਟਿਕਟਿਕੀ ਲਾ ਚੰਨਾਂ !

ਪਹਿਲੀ ਮਾਲਿਸ਼, ਜਿਹੜੀ ਮੈਂ ਘਰੇ ਕੀਤੀ,

    ਦਿੱਤੀ ਵੀਡੀਉ ਬਲਾਗ ਤੇ ਪਾ ਚੰਨਾਂ !

ਪਲਟੀ ਪਹਿਲੀ ਤੇਰੀ ਸੀ ਕਿੰਨੀ ਸੋਹਣੀ,

    ਕੱਢਿਆ ਹੱਥ ਤੂੰ ਜ਼ੋਰ ਲਗਾ ਚੰਨਾਂ !

ਦਾਦੀ ਨਾਲ ਤੂੰ ਖਿੜ ਕੇ ਜਦੋਂ ਹੱਸਿਓਂ,

    ਰਿਹਾ ਸੀ ਰਾਕਰ ਚ’ ਐਸ਼ ਮਨਾ ਚੰਨਾਂ !

ਲੱਖ ਆਵਾਜਾਂ ਤੇ ‘ਉੱਗੂ’ ਸੀ ਸ਼ਬਦ ਪਹਿਲਾ,

    ਨਵੀ ਭਾਸ਼ਾ ਸੀ ਰਿਹਾ ਬਣਾ ਚੰਨਾਂ !

ਰਿੜਨ ਤੋਂ ਪਹਿਲਾਂ ਜਦੋਂ ਤੂੰ ਬੈਠਣ ਲੱਗਿਓਂ,

    ਲੱਤਾਂ ਚੌਂਕੜੀ ਚ’ ਲਈਆਂ ਫਸਾ ਚੰਨਾਂ !

ਹਰਕਤਾ ਤੇਰੀਆਂ ਨੇ ਜਿਵੇਂ ਕਰਿਸ਼ਮਾ ਕੋਈ

    ਮਜਾ ਜਿੰਦਗੀ ਦਾ ਰਿਹਾ ਹੈ ਆ ਚੰਨਾਂ !!!


……………….kuldeep (August, 29th, 2009)

ਅਰਹਾਨ ਦੇ ਨਜ਼ਾਰੇ !

Posted by Sareen Labels: ,

ਅਰਹਾਨ ਦੇ ਨਜ਼ਾਰੇ….

ਲਉ ਤੁਸੀਂ ਦੇਖੋ ਸਾਰੇ….

ਜੱਟ ਦਾ ਪੇਪਰ

Posted by Sareen Labels: ,

ਜੱਟ ਦਾ ਅੱਜ ਹੈ ਪੇਪਰ ਯਾਰੋ,
   ਪਤਾ ਨਹੀ ਕੋਈ 4ਥੀ-5ਵੀਂ ਟ੍ਰਾਈ ਏ
       ਇਸ ਵਾਰੀ ਤਾਂ ਸੁਪਰਡੈਂਟ ਨਾਲ ਵੀ
                          ਰਿਸ਼ਤੇਦਾਰੀ ਪਾਈ ਏ |
(ਪੇਪਰ ਸ਼ੁਰੂ ਹੋਇਆ)
ਸੁਪਰਡੈਂਟ ਕੜਕਿਆ, ਕੱਢ ਦਿਉ ਜੋ ਤੋਥੋਂ ਹੈਗਾ,
           ਫੜੇ ਗਏ ਤਾਂ ਫੇਰ ਨਾ ਆਖਿਉ,
                                ਸ਼ਾਮਤ ਆਈ ਏ |
ਬਾਈ ਹੁਰਾਂ ਨੇ ਪੇਪਰ ਪੜਿਆ,
           ਜੋ ਮਾਲ ਬੇਕਾਰ ਸੀ,
                       ਕੱਢ ਉਦੇ ਹੱਥ ਤੇ ਧਰਿਆ |
ਸੋਚਿਆ ਉਸਨੇ 75 ਰੁਪਏ ਦਾ ਮੁੱਲ ਪੈ ਗਿਆ,
            ਢਿੱਲਾ ਜਿਹਾ ਉੁਹ ਹੋ ਗਿਆ,
                          ਜਾ ਕੁਰਸੀ ਤੇ ਬੈ ਗਿਆ |
ਰੱਬ ਦਾ ਫਿਰ ਨਾ ਧਿਆ ਕੇ, Invigilator ਤੋਂ ਅੱਖ ਬਚਾ ਕੇ,
            ਪਹਿਲੀ ਪਰਚੀ ਤੇ ਨਜ਼ਰ ਟਿਕਾਈ,
                  ਕਲਮ ਫਿਰ ਘੋੜੀ ਵਾਂਗ ਦੌੜਾਈ |
ਪਰ Invigilator ਨੇ ਆ ਕੇ ਧਰ ਲਈ,
                    ਆ ਸਾਲੇ ਨੇ ਪਰਚੀ ਫੜ ਲਈ |
ਆ ਕੀ ਆ ਉਏ... ਉਹ ਕੜਕਿਆ,
    ਜ਼ੁਬਾਨ ਥੋੜੀ ਜਿਹੀ ਮੇਰੀ ਥਰਥਰਾਈ...
          ਪਰ ਆਪਾਂ Sorry ਕਹਿ ਕੇ ਜਾਨ ਛੁੜਾਈ |
ਯਾਰਾਂ ਨੇ ਨਹੀ ਹਿੰਮਤ ਛੱਡੀ, ਫਿਰ ਇਕ ਪਰਚੀ ਕੱਢੀ,
          ਲੱਗਦੀ ਹੈ ਕੁਝ ਰਲਦੀ-ਮਿਲਦੀ,
                ਨਹੀ ਮਿੱਠਾ ਰੰਗ ਤਾਂ ਪਾ ਦੇ ਹਲਦੀ |
ਪੇਪਰ ਪੂਰਾ ਹੋਣ ਤੱਕ ਨਹੀ ਆਪਾਂ ਖੜਣਾ,
     Check ਕਰਨ ਵਾਲੇ ਨੇ ਕਿਹੜਾ ਪੇਪਰ ਪੜਣਾ |
ਪਰਚੀ ਇਹ ਫਿਰ ਜੇਬ ਚ' ਧਰ ਕੇ,
     bathroom ਜਾਣ ਦਾ ਬਹਾਨਾ ਕਰਕੇ,
        ਫੋਲੀਆਂ ਜੇਬਾਂ, ਖੀਸੇ ਟਟੋਲੇ,
ਅਗਲੇ ਸਵਾਲ ਵਾਲੀ ਪਰਚੀ ਹੈ ਜਿੱਥੇ,
   ਰੱਬ ਕਰਕੇ ਆਪੇ ਬੋਲੇ............
ਨਵੀ ਪਰਚੀ ਨਾਲ ਬੰਦੂਕ ਆਪਣੀ ਭਰਕੇ,
   ਯਾਰਾਂ ਲਈ ਪਰਚੀ ਢੁੱਕਵੀਂ ਥਾਂ ਧਰਕੇ,
ਆਪਾਂ ਖੂਬ ਲਫੈਂਟਰ ਮਾਰੇ,
 ਕਰ ਜਾਊ ਜੱਟ ਕਲੀਅਰ ਸਾਰੇ ||||||| 

ਪੋਸਟਰੀ ਭਗਤ ਸਿੰਘ

Posted by Sareen Labels:

‘ਅੰਗਰੇਜ ਖੰਗੇ ਸਨ, ਤਾਹੀਂ ਟੰਗੇ ਸਨ’ 
                        ਪੜੇ ਮੈਂ ਅੱਖਰ ਇਹ ਸੰਗਦੇ-ਸੰਗਦੇ,
 ਮੁੱਛਾਂ ਮਰੋੜਦੇ, ਭਗਤ ਸਿੰਘ ਤੇ ਪੋਸਟਰੀ ਹੱਥ, 

                       ਲੱਗਦੇ ਸਾਥੋਂ ਨੇ ਅੱਜ ਜਵਾਬ ਮੰਗਦੇ|
ਜਦੋਂ ਕੋਈ ਰਿਸ਼ਵਤਖੋਰੀ ਅਫ਼ਸਰ, ਭਿ੍ਸ਼ਟੀ ਨੇਤੇ, 

                           ਤੁਹਾਡੀ ਅੱਗੇ ਨੇ ਖਿੱਚ ਕੇ ਖੰਗਦੇ,
ਤੁਹਾਨੂੰ ਕਿਉਂ ਨਹੀ ਆਜ਼ਾਦੀ ਦਾ ਖਿਆਲ ਆਉਂਦਾ,

                  ਤੁਸੀਂ ਕਿਉਂ ਨਹੀ ਇਹ ਸਿਸਟਮ ਟੰਗਦੇ |
    .........................Kuldeep (April 10, 2010 )

ਪਰੇਸ਼ਾਨ ਦਾਦਾ ਜੀ

Posted by Sareen Labels: ,

ਅਰਹਾਨ ! ਪੁੱਛ਼ ਦਾਦਾ ਜੀ ਨੂੰ, ਕਿਉਂ ਪਰੇਸ਼ਾਨ ਨੇ,
   ਕਿੰਝ ਇਸ ਚਿਹਰੇ ਤੇ, ਅੱਜ ਸ਼ਿਕਨ ਦੇ ਨਿਸ਼ਾਨ ਨੇ
ਕਿਉਂ ਇਹਨਾ ਅੱਖਾਂ ਵਿੱਚ ਅੱਜ ਕੁਝ ਨਮੀ ਏ,
      ਕਿਉਂ ਇਹ ਨਾਢਾਲ ਨੇ, ਕਿਸ ਗੱਲ ਦੀ ਕਮੀ ਏ !
ਸਾਂਭ-ਸਾਂਭ ਜਿੰਮੇਵਾਰੀਆਂ, ਅੱਜ ਲੱਗਦੇ ਕੁਝ ਥੱਕੇ ਨੇ
       40 ਸਾਲ ਕੰਮ ਕੀਤਾ, ਪਰ ਅੱਜ ਕੁਝ ਅੱਕੇ ਨੇ !
ਤੁਸੀਂ ਹੁਣ ਆਰਾਮ ਕਰੋ, ਕੰਮ ਆਪੇ ਅਸੀਂ ਕਰਾਂਗੇ,
      ਤੁਹਾਡੀ ਹਰ ਪਰੇਸ਼ਾਨੀ ਅੱਗੇ, ਥੰਮ ਬਣ ਖੜਾਂਗੇ !
ਕਹਿ ਦਾਦਾ ਜੀ ਨੂੰ, ਸਾਨੂੰ ਤੁਹਾਡੇ ਤੇ ਮਾਣ ਏ,
   'ਕੱਲਾ ਨਾ ਮਹਿਸੂਸ ਕਰਨ, ਹਾਜ਼ਰ ਸਾਡੀ ਜਾਨ ਏ !
ਮਾਪੇ ਨਹੀ ਬੇਗਾਨੇ ਹੁੰਦੇ, ਰਹਿੰਦੇ ਸਦਾ ਭਗਵਾਨ ਨੇ
     ਅਰਹਾਨ ! ਪੁੱਛ਼ ਦਾਦਾ ਜੀ ਨੂੰ, ਕਿਉਂ ਪਰੇਸ਼ਾਨ ਨੇ !

ਸੁੱਤਾ ਅਰਹਾਨ

Posted by Sareen Labels: ,

ਸੁੱਤੇ ਅਰਹਾਨ ਦੇ ਚਿਹਰੇ ਤੇ, ਮਾਸੂਮੀ ਹੈ ਡਾਢੀ ਛਾਈ ਹੁੰਦੀ,
     ਅੱਖਾਂ ਬੰਦ ਤੇ ਖਿੜੀਆਂ ਪਲਕਾਂ, ਗੁਲਾਬੀ ਬੁੱਲਾਂ ਚੋ’ ਲਾਲ ਵਗਾਈ ਹੁੰਦੀ | |
ਗੋਲ ਗੱਲਾਂ ਤੇਰੀਆਂ ਤੇ ਨੂਰ ਇੰਝ ਜਾਪੇ, ਚੜਦੇ ਸੂਰਜ ਦੀ ਜਿੰਵੇ ਰੌਸ਼ਨਾਈ ਹੁੰਦੀ,
     ਫੀਨੇ ਨੱਕ ਦੀ ਬਣਤਰ ਮੈਂ ਕੀ ਦੱਸਾਂ, ਜਿਵੇਂ ਸਪੈਸ਼ਲ ਕਿਸੇ ਘੜਾਈ ਹੁੰਦੀ | |
ਚੰਦ-ਕਾਰ ਭਰਵੱਟਿਆਂ ਦੇ ਕੀ ਕਹਿਣੇ, ਮੱਥੇ ਦੇ ਵਾਲਾਂ ਤੇ ਮੈਂ ਨਜ਼ਰ ਟਿਕਾਈ ਹੁੰਦੀ,
     ਗੋਲ ਸ਼ਕਲ ਤੇ ਠੋਡੀ ਚ’ ਡੂੰਘ ਤੇਰੇ, ਰੱਬ ਨੇ ਵਿਹਲੇ ਬੈਠ ਬਣਾਈ ਹੁੰਦੀ | |
ਗੰਜੇ ਸਿਰ ਕਰਕੇ ਕੰਨ ਨੇ ਝੱਟ ਲੱਬਦੇ, ਲੰਬੇ ਵਾਲਾਂ ਨਾਲ ਸੀ ਬੜੀ ਔਖਆਈ ਹੁੰਦੀ,
    ਕਾਠੀ ਧੌਣ ਤੇ ਮੂੰਹ ਹੀ ਬਾਹਰ ਹੁੰਦਾ, ਬਾਕੂ ਦੇਹ ਤੂੰ ਚਾਦਰ ਚ’ ਲੁਕਾਈ ਹੁੰਦੀ | |
ਤੈਨੂੰ ਚੁੰਮਾਂ ਤੇ ਤੂੰ ਹਿੱਲ ਪੈਂਦਾਂ, ਪਰ ਚਿਹਰੇ ਤੇ ਤੂੰ ਮੁਸਕਰਾਹਟ ਸਜ਼ਾਈ ਹੁੰਦੀ,
    ਟੇਡਾ ਹੁਦਿੰਆ ਤੂੰ ਨੇੜੇ ਹੋਰ ਜੁੜ ਜਾਣਾਂ, ਤੈਨੂੰ ਘੁੱਟ ਕੇ ਜੱਫ਼ੀ ਮੈਂ ਪਾਈ ਹੁੰਦੀ……….

                               …………………….Kuldeep (21st August, 2009)

ਅਰਹਾਨ ਦੇ ਰੰਗ

Posted by Sareen Labels: ,

ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
   9 ਮਹੀਨੇ ਤੋਂ 10 ਦਿਨ ਉੱਤੇ, ਸ਼ਾਮ ਦਾ ਵੇਲਾ, ਠੰਡੀ ਰੁੱਤੇ…
   ਘੰਟੇ ਦੀ ਸੈਰ, ਹੱਥ ਵਿੱਚ ਜੁੱਤੇ, ਤਿੱਖੀਆਂ ਦਰਦਾਂ, ਨਾ ਭੋਰਾ ਸੁੱਤੇ…
ਡਾਢੀ ਇਸ ਉਡੀਕ ਚ’, ਕੁਝ 24 ਕੁ ਘੰਟੇ ਲੰਘਾਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
   ਤੇਰੀ ਪਹਿਲੀ ਸੂਰਤ ਤੇ ਮੈਂ ਪਹਿਲੀ ਵਾਰੀ ਜਾਵਾਂ…..
   Operation theatre ਵਿੱਚ ਜੀ ਕਰੇ, ਮੈਂ ਖੁੱਲ ਕੇ ਭੰਗੜੇ ਪਾਵਾਂ….
   ਸੁਜੇ ਮੂੰਹ ਵਾਲੇ ਇਸ ਬਲੂੰਗੜੇ ਨੂੰ ਮੈਂ ਖਿੱਚ-ਖਿੱਚ ਸੀਨੇ ਲਾਵਾਂ….
   ਇਸਦੇ ਸਾਰੇ ਵੱਡ-ਵੱਡੇਰੇ ਤੂੰ ਬੁਲਾ ਲਿਆ ਅੱਜ ਕਾਵਾਂ….
ਦੂਰ ਦੁਰਾਡੇ ਸਾਰੇ ਬੈਠੇ, ਕਿਵੇਂ ਕੋਈ ਸੱਦ ਲਿਆਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
   ਬੱਚਾ ਸਾਂਭਣ ਦਾ ਚੱਜ ਵੀ ਹੌਲੀ-ਹੌਲੀ ਆ ਜਾਂਦਾ ਏ….
   ਇਹ ਆ-ਊ ਕਰਦਾ, ਪਰ ਆਪਣੀ ਗੱਲ ਸਮਝਾ ਜਾਂਦਾ ਏ….
   ਕਦੀ-ਕਦੀ ਹੀ ਨਖਰੇ ਕਰਦਾ, ਪਰ ਉਂਝ ਸਭ ਕੁਝ ਖਾ ਲੈਂਦਾ ਏ..
   ਰਾਤ ਨੂੰ ਬਹੁਤਾ ਸੁੱਤਾ ਰਹਿੰਦਾ, ਹੱਸ-ਖੇਡ ਕੇ ਦਿਨ ਲੰਘਾ ਲੈਂਦਾ ਏ..
ਦਿਨ ਮਸਤੀ ਵਿੱਚ ਕਿਵੇਂ ਨਾ ਲੰਘੇ, ਇੱਕ ਛੱਡੇ ਤਾਂ ਦੂਜਾ ਮੌਢੇ ਜਾ ਚੜਾਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
   Jump ਕਰਨ ਦਾ ਸ਼ੌਂਕ ਹੈ ਤੈਨੂੰ ਤੇ ਤੂੰ ਕਦੀ ਕਾਰ ਭਜਾਏਂ..
   ਨਵੇਂ-ਨਵੇਂ ਤੂੰ ਪੋਜ ਬਣਾ ਕੇ ਮਾਡਲਾਂ ਵਾਗ ਫੋਟੋ ਖਿਚਵਾਏਂ..
   ਖੜੇ ਹੋਣ ਦੀ ਕੋਸਿਸ਼ ਕਰਦਾ, ਲੱਤਾ ਦੇ ਜ਼ੋਰ ਤੇ ਰਿੜਦਾ ਜਾਏਂ..
   ਜ਼ਰਾ ਵੀ ਹੁਣ ਨਹੀ ਤੂੰ ਟਿਕ ਬਹਿੰਦਾ, ਰੋਜ ਕੋਈ ਨਵੀ ਚੀਜ਼ ਦਿਖਾਏਂ..
ਸ਼ਰਾਰਤਾਂ ਜੇ ਫਿਰ ਤੂੰ ਨਾ ਕਰੇ, ਕਿਵੇਂ ਕੋਈ ਬਲਾਗ ਚ’ Entry ਪਾਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |
   ਅੱਜ ਤੇਰਾ ਹੈ ਮੁੰਡਣ ਮੱਖਣਾ, ਤੇ ਤੂੰ ਕਿਵੇਂ ਪਿਆਂ ਕੁਰਲਾਏਂ….
   5-10 ਮਿੰਟ ਦੀ ਗੱਲ ਏ ਸਾਰੀ, ਤੇ ਤੂੰ ਡਾਢਾ ਸਿਰ ਹਿਲਾਏਂ….
   ਚਾਰ ਜਾਣੇ ਤੇਰੇ ਅੱਗੇ-ਪਿੱਛੇ, ਫਿਰ ਤੂੰ ਦੱਸ ਕਿਊਂ ਘਬਰਾਏਂ…
   ਸਮਝ ਗਿਆ ਤੂੰ ਗੱਲ ਅਸਾਡੀ, ਅੱਥਰੂ ਸਾਰੇ ਦੂਰ ਭਜਾਏਂ….
ਕਿਵੇਂ ਸਭ ਵੱਲ ਬਿੱਟ-ਬਿੱਟ ਝਾਕੇ, ਹੁਣ ਚੁੱਪ-ਚਾਪ ਬੈਠਾ ਟਿੰਡ ਕਰਾਏ,
ਕੀ ਦੱਸੀਏ ਅਰਹਾਨ, ਤੂੰ ਸਾਨੂੰ ਕੀ ਕੀ ਰੰਗ ਦਿਖਾਏ | | |

   (Kuldeep, on 16th August, 2009)…. on his Mundan Ceremony

ਨਵੀ ਸਵੇਰ

Posted by Sareen Labels: ,

ਤੜਕੇ ਸਾਰ ਹੈ ਕੰਬਲ ਹਿਲਦਾ…
      ਉੱਠਦਾ ਅਰਹਾਨ ਜਿੰਵੇ ਫੁੱਲ ਕੋਈ ਖਿਲਦਾ |
ਢੇਰ ਸਾਰੀਆਂ ਆਕੜਾਂ, ਬੁੱਲਾਂ ਤੇ ਹਾਸੇ…
                         ਨੇੜੇ ਆ ਜੁੜਦਾ, ਵੱਟ ਕੇ ਪਾਸੇ |
ਸੋਚੀਏ ਅਸੀਂ ਕੋਈ ਚਮਤਕਾਰ ਜਿਹਾ ਹੋ ਜੇ….
                         ਥੋੜੀ ਦੇਰ ਕਿਤੇ ਹੋਰ ਇਹ ਸੌਂ ਜੇ|
ਆਸ ਇਹ ਬਹੁਤੀ ਦੇਰ ਨਹੀ ਰਹਿੰਦੀ….
                       ਰਾਜੇ ਅਰਹਾਨ ਦੀ ਮੰਨਣੀ ਪੈਂਦੀ |
ਕੋਲ ਪਿਆ ਜਿਹੜਾ ਨਹੀਂ ਉੱਠਦਾ…
        ਹੱਥਾਂ ਪੈਰਾਂ ਨਾਲ ਸਿਰਫ ਉਸੇ ਨੂੰ ਕੁੱਟਦਾ |
ਨੱਕ – ਬੁੱਲ ਖਿਚਕੇ, ਨਹੂੰ ਚੁਬੋ ਕੇ….
                   ਗੱਲਾਂ ਮਾਰੇ, ਚੁੱਸਤ-ਦਰੁਸਤ ਹੋ ਕੇ |
ਜੀ ਕਰੇ ਪਈ ਆਪਾ ਬੈਡ ਤੋਂ ਕਦੇ ਨਾ ਹਿਲੀਏ..
ਆਖੇ ਅਰਹਾਨ ਚਲੋ ਹੁਣ ਦਾਦਾ-ਦਾਦੀ ਕੋਲ ਚੱਲੀਏ|
ਡਾਇਪਰ ਬਦਲਣ ਜਾਂ ਦੁੱਧ bਣਾਉਣ ਚ’
                           ਲਾਉਣ ਨਾ ਇਹ ਦਿੰਦਾ ਦੇਰ……
 ਇਹ ਹੈ ਸਾਡੀ ਨਵੀ ਸਵੇਰ | | |  ਇਹ ਹੈ ਸਾਡੀ ਨਵੀ ਸਵੇਰ | | |

                                   .................27th July, 2009

ਜੀ ਕਰੇ….

Posted by Sareen Labels: ,

‘ਅਰਹਾਨ’ ਤੈਨੂੰ ਹੁਣੇ ਚੁੱਕਣ ਨੂੰ, ਮੇਰਾ ਦਿਲ ਕਰੇ,
ਬੇਬਸੀ ਤੇ ਵਿਚਲੀ ਦੂਰੀ ਦਾ ਪਰ ਬੰਦਾ ਕੀ ਕਰੇ….
ਉੱਡਂਣ ਖਟੋਲਾ ਹੋਵੇ ਕੋਲ, ਅੱਜ ਮੇਰਾ ਇਹ ਜੀ ਕਰੇ,
ਉੱਡ ਆਵਾਂ ਮੈਂ ਤੇਰੇ ਕੋਲ, ਤੇ ਤੂੰ ਮੇਰੀ ਗੋਦੀ ਆ ਚੜੇਂ….
…..1st june, 2009 (‘ਸੋਨੂੰ’ ਮਾਮੇਂ ਦੀਆਂ ਗੱਲਾਂ ਤੋਂ ਪ੍ਰਰਿਤ ਹੋ ਕੇ)

ਕੈਨੇਡਾ ਦੇ ਪੋਚੇ

Posted by Sareen Labels: ,

ਕੈਨੇਡਾ ਆ ਕੇ ਸੋਚੇ !

‘ਜ਼ਿਮੀਦਾਰਾਂ ਦੀ ਨੂੰਹ

ਹੱਟੀ ਲਾਵੇ ਪੋਚੇ’

ਨਾਮ ਇਸਦਾ ਅਰਹਾਨ ਹੈ

Posted by Sareen Labels: ,

ਅਰਹਾਨ ਹੋਣ ਦੀ ਤੁਹਾਨੂੰ ਬਹੁਤ-ਬਹੁਤ ਵਧਾਈ ਹੈ…
       ਸੁੱਖਾਂ ਨਾਲ ਪੰਜ ਸਾਲਾਂ ਬਾਦ ਇਹ ਘੜੀ ਆਈ ਹੈ
ਵੈਬ-ਕੈਮ ਇਧਰ ਕਰ ਮੁੰਡਾ ਤਾਂ ਵਿਖਾਇਉ ਜ਼ਰਾ…
   ਅਰਹਾਨ ਨਾਮ ਦਾ ਕੀ ਹੈ ਮਤਲਬ ਸਾਨੂੰ ਸੁਣਾਇਉ ਜ਼ਰਾ
ਲਉ ਕੁਰਸੀਆਂ ਨੇੜੇ ਖਿੱਚ ਲਉ, ਮੈਂ ਵੈਬ-ਕੈਮ ਚਲਾਉਂਣਾ ਹਾਂ..
   ਅਰਹਾਨ ਨਾਮ ਦਾ ਮਤਲਬ ਵੀ ਮੈਂ ਖੋਲ ਕੇ ਸੁਣਾਉਣਾ ਹਾਂ
ਅਰਬੀ ਇਹ ਨਾਮ ਹੈ ਤੇ ਅਰਥ ਇਸਦਾ ‘ਕਿੰਗ’ ਹੈ….
   ਰਾਜਾ ਹੈ, ਮਹਾਰਾਜਾ ਹੈ, ਬਾਦਸ਼ਾਹ ਹੈ, ਇਹ ਸਾਡਾ ਸਿੰਘ ਹੈ
ਰਾਜਾ ਸਾਡੀ ਜਿੰਦਗੀ ਦਾ, ਬੰਦਗੀ ਦਾ, ਨਵੀਆਂ ਤਰੰਗਾਂ ਦਾ….
   ਰਾਜਾ ਸਾਡੀਆਂ ਸਦਰਾਂ ਦਾ, ਉਮੀਦਾਂ ਦਾ, ਜਾਗੀਆਂ ਉਮੰਗਾ ਦਾ
ਦਾਦੀ ਦਾ ਇਹ ਹੈ ਲਾਡਲਾ, ਤੰਗ ਜਿਸਨੂੰ ਕਰਦਾ….
     ਗੋਦੀ ਜਿਸਦੀ ਚੜਦਾ, ਪਿਆਰ ਬੜਾ ਕਰਦਾ, ਵਾਲ ਜਿਸਦੇ ਫ਼ੜਦਾ
ਮੰਮੀ ਦਾ ਇਹ ਹੈ ਕੁੱਕੜ, ਤੜਕੇ ਸਾਰ ਉੱਠਦਾ……
   ਐਂ-ਐਂ, ਉੱਗੂ-ਉੱਗੂ ਕਰਦਾ, ਲਾਲਾਂ ਇਹ ਸੁੱਟਦਾ, ਬੁੱਲੇ ਹੈ ਲੁੱਟਦਾ
ਪਾਪਾ ਦਾ ਇਹ ਯਾਰ ਹੈ, ਜੋ ਬੋਲੀ ਇਸਦੀ ਜਾਣਦਾ…
 ਗੱਲਾਂ ਇਹ ਮਾਰਦਾ, ਮੋਢੇ ਚੱੜ ਘੁੰਮਦਾ, ਮੌਝਾਂ ਹੈ ਮਾਣਦਾ
ਮਾਮੇਂ-ਮਾਮੀਂ ਦਾ ਘੋਗੜ, ਤੇ ਮਾਸੀ ਦਾ ਇਹ ਗੋਲੂ ਹੈ…
  ਚਾਚੇ ਦਾ ਭਤੀਜ, ਚਾਚੀ ਵਰਗਾ ਸੋਹਣਾ ਸਾਡਾ ਇਹ ਭੋਲੂ ਹੈ
ਦਾਦੇ ਦਾ ਇਹ ਹੈ ਦੁਲਾਰਾ, ਭੂਆ ਦਾ ਇਹ ਸ਼ੈਤਾਨ ਹੈ
   ਨਾਨੇ-ਨਾਨੀ ਦਾ ਪੁੱਤ, ਨੈਟ ਚੱਲਣ ਦੀ ਉਡੀਕ ਚ’ ਪਰੇਸ਼ਾਨ ਹੈ,
ਆਰੀਅਨ ਦਾ ਨਿੱਕੜਾ, ਸਾਡਾ ਇਹ ਭਗਵਾਨ ਹੈ ,
    ਮੁਸਕਾਨ ਦਾ ਹੈ ਪਿਆਰਾ ਵੀਰਾ, ਨਾਮ ਇਸਦਾ ‘ਅਰਹਾਨ’ ਹੈ | | | |

 ……………………………………………..ਕੁਲਦੀਪ ( 25 ਮਈ , 2009)
Today is the 100th day of Arhaan’s presence in our life…. and how amazingly time has passed……

ਫੈਸ਼ਨ

Posted by Sareen Labels: ,

ਘਰੇ ਨਾ ਰਾਸ਼ਣ
ਹੱਥ ਚ’ ਮੋਬਾਇਲ..
ਟਿਪ ਟਾਪ ਫੈਸ਼ਨ

ਢੇਰ ਸਾਰਾ ਪਿਆਰ…..

Posted by Sareen Labels: ,

ਕਿੱਨਾਂ ਸੋਹਣਾ ਲੱਗੇ ਅਰਹਾਨ ਬੇਟਾ ਹੱਸਦਾ,
    ਸਾਡੇ ਦਿਲਾਂ ਦੇ ਵਿੱਚ ਹਮੇਸ਼ਾਂ ਰਹੇ ਵੱਸਦਾ |
ਤੈਨੂੰ ਲੱਗੇ ਨਾ ਕਿਸੇ ਦੀ ਵੀ ਨਜ਼ਰ ਸੋਹਣਿਆ,
   ਤੈਨੂੰ ਮਿਲਣ ਲਈ ਅਸੀ ਹਾਂ ਬੇਤਾਬ ਸੋਹਣਿਆ |
ਪੜ ਕੇ ਬਲਾਗ ਤੇਰਾ, ਖਿੜ ਜਾਂਦਾ ਮਨ ਮੇਰਾ,
    ਸੋਹਣਾ ਮੇਰਾ ਯਾਰ,
ਸਾਡੇ ਵੱਲੋਂ ਤੈਨੂੰ ਢੇਰ ਸਾਰਾ ਪਿਆਰ…..

                  ……..ਪਰਦੀਪ ਚਾਚੂ (18th May, 2009)

ਅਰਹਾਨ ਕੀ ਬਣ ਜਾਊ ?????

Posted by Sareen Labels: ,

ਇਹ ਤਾਂ ਸਭ ਨਾਲ ਗੱਲਾਂ ਕਰਦਾ….
            ਬਿਜ਼ਨਸਮੈਨ ਬਣ ਜਾਊ, ਪੈਸੇ ਕਮਾਊ ||
ਸਭ ਕੁਝ ਬੜੇ ਧਿਆਨ ਨਾਲ ਵੇਖਦਾ….
               ਲੱਗਦਾ ਕੁਝ ਨਵਾ ਲੱਭ ਕੇ ਲਿਆਊ ||
ਇਹ ਤਾਂ ਹੁਣੇ ਉੱਠਣ ਨੂੰ ਫਿਰਦਾ….
                 ਰਾਕਟ ਉਡਾਊ, ਪੁਲਾੜ ਚ’ ਜਾਊ ||
ਰੌਕਰ ਚ’ ਬੈਠਾ, ਕੁਰਸੀ ਨਹੀ ਛੱਡਦਾ….
                          ਨੇਤਾ ਬਣ ਕੇ ਦੇਸ਼ ਚਲਾਊ||
ਸ਼ਰਟ ਆਪਣੀ ਹਮੇਸ਼ਾ ਚੱਕਦਾ ਰਹਿੰਦਾ..
              ਬਾਡੀ-ਬਿਲਡਰ ਬਣ ਬਾਡੀ ਦਿਖਾਊ ||
ਵੱਡਾ ਹੋ ਕੇ ਜੋ ਹੈ ਇਹਨੇ ਬਣਨਾ…
                  ਇਸਦੀ ਮਿਹਨਤ ਤੇ ਰੱਬ ਬਣਾਊ||
ਹਾਲੇ ਤਾਂ ‘ਅਰਹਾਨ’ ਐਸ਼ਾਂ ਕਰਦਾ….
                     ਮੌਝ ਮਸਤੀ ਚ’ ਦਿਨ ਲੰਘਾਊ ||               

     …………. ਕੁਲਦੀਪ (May 15, 2009)
ps: Arhaan is 3 months old today

ਕੰਬਦਾ ਬਾਪੂ..

Posted by Sareen Labels: ,

ਠੰਡੀ ਰੁੱਤੇ ਦੇਹ ਠਾਰੇ,
ਸੱਤ ਪੁੱਤਾਂ ਦਾ ਕੰਬਦਾ ਬਾਪੂ..
ਕਾਰ ਤੋਂ ਬਰਫ ਝਾੜੇ
|

ਇਹ ਹਾਇਕੂ ਮੈਂ ਕੜਾਕੇ ਦੀ ਠੰਢ ਵਿੱਚ ਇਕ ਗੋਰੇ ਬਜ਼ੁਰਗ ਦੀ ਕਾਰ ਸਾਫ ਕਰਵਾਉਣ ਤੋਂ ਬਾਦ ਲਿਖਿਆ ਸੀ…..ਕੈਨੇਡਾ ਵਿਚ ਰਹਿੰਦੇ ਬਹੁਤ ਬਜ਼ੁਰਗਾਂ ਦੀ ਹਾਲਤ ਤੇ ਤਰਸ ਆਉਂਦਾ ਹੈ… ਮੇਰੀ ਬਿਲਡਿੰਗ ਵਿੱਚ ਬਹੁਤੇ ਬੁੱਢੇ ਰਹਿੰਦੇ ਨੇ….. ਉਹਨਾ ਦੀ ਮਦਦ ਕਰਕੇ ਮੈਨੂੰ ਦਿਲੋਂ ਖੁੱਸ਼ੀ ਮਿਲਦੀ ਹੈ…. ਤੇ ਉਹਨਾ ਦੀਆਂ ਕਹਾਣੀਆ ਸੁਣ ਕੇ ਤਰਸ ਵੀ ਆਉਂਦਾ ਹੈ (15th May, 2009)

ਕੇਨੈਡੀਅਨ ਮਾਂ

Posted by Sareen Labels: ,

15th May, 2009

ਬੱਘੀ ਨੂੰ ਦੇਵੇ ਝੂਟੇ
ਵਿਚ ਬੱਚਾ ਰੋਵੇ
ਮਾਂ ਲਾਵੇ ਸੂਟੇ

 

ਮੇਰੇ ਹੋਣ ਵਾਲੇ ਬੱਚੇ ਦੇ ਨਾਂ……

Posted by Sareen Labels: , ,

ਤੇਰੀ ਆਮਦ ਤੋਂ ਪਹਿਲਾਂ ਮੈਂ ਤੇਰੀਆਂ ਕਈ ਤਸਵੀਰਾਂ ਘੜੀਆਂ ਸਨ,
    ਘੁੰਗਰਾਲੇ ਵਾਲ ਤੇ ਚਮਕਦੀਆਂ ਅੱਖਾਂ ਇਕ ਗੋਲ ਚਿਹਰੇ ਤੇ ਜੜੀਆਂ ਸਨ |
ਫੀਨਾ ਨੱਕ, ਤੇ ਗੋਰਾ ਰੰਗ ਲੱਗਦਾ ਸੀ ਤੇਰਾ ਹੋਵੇਗਾ,
    ਵਿਚੋਂ ਡਰ ਇਹ ਲੱਗਦਾ ਸੀ ਮੇਰਾ ਬੱਚਾ ਮੇਰੇ ਵਾਗੂੰ ਘੋੜੇ ਵੇਚ ਕੇ ਸੌਂਵੇਗਾ |
ਹੱਥ ਪੈਰ ਤੇਰੇ ਨਿੱਕੇ-ਨਿੱਕੇ, ਸੋਹਣ-ਸੁਣੱਖੇ ਲੱਗਦੇ ਸੀ,
     ਤੇਰੇ ਪਿਆਰੇ-ਖਿਆਲੀ ਚਿਹਰੇ ਦਿੱਲ ਮੇਰੇ ਨੂੰ ਠੱਗਦੇ ਸੀ |
ਕੱਦ ਕਾਠ ਹੋਵੇ ਓੱਚਾ ਲੰਮਾ, ਮਨ ਮੇਰਾ ਇਹ ਲੋਚਦਾ ਸੀ,
    ਬਹੁਤੇ ਛੋਟੇ ਨੂੰ ਚੱਕਣਾ ਔਖਾ ਹੋਓ, ਦਿਲੋ-ਦਿਲ ਮੈਂ ਸੋਚਦਾ ਸੀ |
ਮੇਰਾ ਬੱਚਾ ਜਦੋਂ ਨਰਸ ਫਿਰ ਮੇਰੇ ਹੱਥ ਫੜਾਵੇਗੀ,
    ਮੰਮੀ ਦੀ ਜਾਂ ਪਿਓ ਤੇਰੇ ਦੀ, ਸੂਰਤ ਕਿਸਦੀ ਨਜਰੀ ਆਵੇਗੀ ??   

                              …………… ਕੁਲਦੀਪ (ਜਨਵਰੀ 26, 2009)

Followers