ਤੁਹਾਡੀ ਰਿਟਾਇਰਮੈਂਟ ਦਾ ਦਿਨ

Posted by Sareen Labels: , ,

 My dad is retiring today on 30th April, 2010 after 39 years of service. He was one of the most dedicated government officer I have ever come across in my life..... I mean ...who works 12-13 hours for a 10-5 job...or who works on the weekend...... But he worked.... Not only did he work that hard for his organization.... He is a dedicated, an obedient son... and an awesome father........ Helping others and living with minimum needs is his life motto..... Everyone says..... "that there is no-one like my father"...... But You know what "No one can be like my father..... no matter how hard one try....." 

As I wish to be with him today.... I jotted down my memories with him...... and his life .... May God give him good health, contended life and prosperity..... and give us a chance to enjoy some more time with him to enjoy his retired life..... I know very few of you will have to patience of reading this long post.... but please do leave your comments to wish him a happy retired life......

ਯਾਦ ਆਉਂਦੀਆਂ ਮੈਨੂੰ ਅੱਜ... ਉਹ ਯਾਦਾਂ
ਦਸਵੀਂ ਤੋ ਬਾਅਦ ਤੁਹਾਡੇ ਉਹ ਦਿਨ.....
-ਠੇਕੇ ਤੇ ਕੀਤਾ ਕੰਮ, ਵੇਚੀਆ ਦੇਸੀ ਦਾਰੂ ਦੀਆਂ ਬੋਤਲਾਂ,
-ਤਨਖਾਹ ਦੇ ਸਾਰੇ ਦੇ ਸਾਰੇ ਪੈਸੇ, ਘਰ ਭੇਜਣ ਦੀ ਕਹਾਣੀ,
-ਅਲੀਵਾਲ ਕਰਿਆਣੇ ਦੀ ਦੁਕਾਨ ਤੇ ਬੋਰੀਆਂ ਢੋਂਦੇ ਮੋਢੇ
-ਦਫਤਰ 3 ਮਹੀਨੇ ਤਨਖਾਹ ਨਾ ਮਿਲਣ ਦੀ ਛਛ਼ੋਪੰਜ
-ਪਹਿਲੀ ਤਨਖਾਹ ਚ' ਖਰੀਦੀ ਭਰਾਵਾਂ ਦੀ ਸਾਂਝੀ ਪੈਂਟ
ਕਲਰਕ ਦੀ ਮਿਲੀ ਨੌਕਰੀ ਤੋਂ ਲੈ ਕੇ--ਮੈਨਜਰੀ ਦੀ ਅਫਸਰੀ ਤੱਕ ਦੀਆਂ ਗੱਲਾਂ---
ਮੈਨੂੰ ਸਭ ਯਾਦ ਆਉਂਦੀਆਂ ||||

ਯਾਦ ਆਉਂਦੀਆਂ ਮੈਨੂੰ ਅੱਜ...
ਤੁਹਾਡੀਆਂ ਆਪਣੀਆਂ ਨਿਭਾਈਆਂ ਜ਼ਿੰਮੇਵਾਰੀਆਂ ....
-ਵੱਡਿਆਂ ਨੂੰ ਦਿੱਤਾ ਇੱਜਤ-ਮਾਨ, ਛ਼ੋਟਿਆਂ ਨਾਲ ਸਾਂਝਾ ਕੀਤਾ ਪਿਆਰ,
-ਭਰਾਵਾਂ ਨੂੰ ਸੈਟ ਕਰਨ ਦੀ ਤਮੰਨਾ, ਭੈਣਾ ਦੇ ਕੀਤੇ ਵਿਆਹ,
-ਪਾਪਾ ਜੀ ਦਾ ਕੀਤਾ ਦਵਾ ਦਾਰੂ ਤੇ ਚੂਲਾ ਚੜਾਉਂਣ ਲਈ ਕਰਵਾਏ ਲੇਪ,
-ਰੋਜ 50 ਮੀਲ ਸਾਇਕਲ ਚਲਾਉਂਦੇ ਪੈਰ, ਤੇ ਗਿੱਟੇ ਚ' ਖੂਬੀ ਕਿੱਲੀ,
-ਹਰ ਵੇਲੇ ਕਿਸੇ ਲੋੜਵੰਦ ਦੀ ਮਦਦ ਕਰਨ ਦੀ ਲਾਲਸਾ,
-ਤੇ ਆਪਣੇ ਲਈ ਬੜਾ ਘੱਟ ਸੋਚਦੇ ਵਿਚਾਰ,
ਇੱਕ ਪੁੱਤ ਤੋਂ ਲੈ ਕੇ ਦਾਦੇ ਤੱਕ ਦੀਆਂ ਨਿਭਾਈਆਂ ਜ਼ਿੰਮੇਵਾਰੀਆਂ---
ਮੈਨੂੰ ਸਭ ਯਾਦ ਆਉਂਦੀਆਂ...

ਯਾਦ ਆਉਂਦੀਆਂ ਮੈਨੂੰ ਅੱਜ ...
ਤੁਹਾਡਾ ਸਾਦਗੀ ਨਾਲ ਜੀਵਣ ਜੀਣ ਦੀਆਂ ਉਹ ਉੱਚੀਆਂ ਸੋਚਾਂ....
-ਤੁਹਾਡੀਆਂ ਉਲਟਾਏ ਕਾਲਰ ਵਾਲੀਆਂ ਸ਼ਰਟਾਂ, ਇੱਕੋ-ਇੱਕੋ ਸੂਟ,
-ਮੇਰਾ ਪਹਿਲੇ  25 ਰੁ: ਵਾਲੇ ਸੈਂਡਲ, ਕਦੇ ਲਏ ਨਵੇ ਚਿੱਟੇ ਬੂਟ,
-ਪੈਸੇ ਦਾ ਮਾਣ ਨਾ ਕਰਨ ਵਾਲੀਆਂ ਗੱਲਾਂ,
-Limited ਚੀਜਾਂ ਨਾਲ ਜਿੰਦਗੀ ਲੰਘਾਉਣ ਵਾਲੀ ਜਾਚ,
-ਤੁਹਾਨੂੰ ਧੱਕੇ ਨਾਲ ਦਵਾਈ ਹਰ ਇੱਕ ਨਵੀ ਚੀਜ,
-ਤੇ ਤੁਹਾਡੀ ਮਹਿੰਗੀ ਸ਼ਰਟ ਨਾ ਪਾਉਣ ਦੀ ਜ਼ਿੱਦ,
-5 ਸੂਟ ਤੇ 2 ਬੂਟਾਂ ਤੋਂ ਵਾਧੂ ਹਰ ਸ਼ੈ ਅੱਗੇ ਤੋਰਣ ਦੀ ਰੀਤ,
-ਮੁਹੰਮਦ ਰਫ਼ੀ ਦੇ 'ਭਗਵਾਨ-ਭਗਵਾਨ' ਵਾਲੇ ਸਲੋ-ਗੀਤ,
ਪਰਾਣੇ 24 ਇੰਚ ਵਾਲੇ ਸਾਇਕਲ, ਕਾਰ ਤੱਕ  ਦੀਆਂ ਮੱਲਾਂ---
ਮੈਨੂੰ ਸਭ ਯਾਦ ਆਉਂਦੀਆਂ...

ਯਾਦ ਆਉਂਦੀਆਂ ਮੈਨੂੰ ਅੱਜ ...
ਆਪਣੇ ਕੰਮ ਲਈ ਕੀਤੀਆਂ 39 ਸਾਲ ਦੀਆਂ ਮਿਹਨਤਾਂ...
-10-5 ਵਾਲੀ job ਤੇ ਕੀਤਾ 12-12 ਘੰਟੇ ਰੋਜ਼ਾਨਾ ਕੰਮ,
-ਐਤਵਾਰ ਨੂੰ, ਬੰਦ ਦਫਤਰ ਚ' ਫਾਇਲਾਂ ਸੰਵਾਰਦੇ ਅਣਥੱਕ ਹੱਥ,
-ਤੜਕੇ ਸਾਰ 4 ਵਜੇ ਉੱਠ ਕੇ ਚੰਡੀਗੜ ਪਹੁੰਚਾਏ ਪ੍ਰਨੋਟ,
-ਬੱਸਾਂ ਦੇ ਧੱਕੇ, ਕਿਸਾਨ ਭਵਣ ਚ' ਬੀਤਾਈਆਂ ਰਾਤਾਂ,
-ਜੱਟਾਂ ਦੀਆਂ ਗੱਲਾਂ ਦਾ ਜਵਾਬ ਦੇਣ ਲਈ ਵਰਤਿਆ ਠ੍ਹਰਮਾਂ,
-ਅਫ਼ਸਰਾਂ ਨੂੰ Compensate ਕਰਦੀ ਮਜਬੂਰੀ
ਬੈਂਕ ਦੀਆਂ ਕੁਰਸੀਆਂ ਤੋ' ਲੈ ਕੇ, ਖੜਕਦੀਆਂ, ਚਿੱਟੀਆਂ ਕਾਰਾਂ---
ਮੈਨੂੰ ਸਭ ਯਾਦ ਆਉਂਦੀਆਂ...

ਯਾਦ ਆਉਂਦੀਆਂ ਮੈਨੂੰ ਅੱਜ ...
ਤੁਹਾਡੇ ਨਾਲ ਲੰਘਾਏ ਹਰ ਪਲਾਂ ਦੀਆਂ ਉਹ ਯਾਦਾਂ .....
-ਸਾਨੂੰ ਪੜਾਉਣ ਲਈ ਬਟਾਲੇ ਆਉਣ ਦੀ ਦਾਸਤਾਨ,
-ਸ਼ਨੀਵਾਰ ਦੁੱਧ ਖਤਮ ਕਰਕੇ, ਸਾਇਕਲ ਤੇ ਪਿੰਡ ਜਾਣ ਦਾ ਚਾਅ,
-ਸਕੂਲ ਵਾਲੀ ਗਲੀ ਤੇ ਜਾਂਦਿਆ ਪਈਆਂ ਤਿੰਨ ਚਪੇੜਾਂ,
-31 ਮਾਰਚ ਨੂੰ ਦਫਤਰ ਜਾ ਕੇ ਦੱਸੇ ਹੋਏ ਉਹ ਰਿਜ਼ਲਟ,
-ਜਨਮ ਦਿਨ ਤੇ ਮਿਲੇ ਸਾਇਕਲ, ਕਾਲਜਾਂ ਦੀਆਂ ਫੀਸਾਂ,
-ਜਿੰਦਗੀ ਦੇ ਜੀਣ ਦੇ ਸਬਕ, ਅੱਗੇ ਵਧਣ ਦੀਆਂ ਹੱਲਾਸ਼ੇਰੀਆਂ,
-ਆਪ ਲਗਾ ਕੇ ਦਿੱਤੀ ਡੋਰ, ਡੰਗਰ ਮੰਡੀ ਚ' ਸਿੱਖਿਆ ਸਕੂਟਰ,
-ਜਲਾਲਪੁਰ ਜਾਂਦਿਆਂ ਪੈਲੀ ਚ' ਵੜਣੋਂ ਬਚਣ ਲਈ ਮਾਰੀਆਂ ਬ੍ਰੇਕਾਂ,
-ਅਮ੍ਰਿਤਸਰ, ਲੁਧਿਆਣੇ, ਹਸਪਤਾਲ ਚ' ਕੱਢੇ ਉਹ ਦਿਨ,
ਤੁਹਾਡੇ ਗੁੱਸੇ ਤੋਂ ਡਰਦੇ ਦਿਨਾਂ ਤੋਂ ਲੈ ਕੇ--
--ਖੁੱਲ ਕੇ ਦੋਸਤਾਂ ਵਾਂਗੂ ਮਜ਼ਾਕ ਕਰਨ ਦੀਆਂ ਗੱਲਾਂ---
ਮੈਨੂੰ ਸਭ ਯਾਦ ਆਉਂਦੀਆਂ...

ਅੱਜ ਤੁਹਾਡੀ ਰਿਟਾਇਰਮੈਂਟ ਦਾ ਦਿਨ ਹੈ...
....ਤੇ ਇਹ ਗੱਲਾਂ ਯਾਦ ਕਰਨ ਦਾ ਮੌਕਾ ਹੈ
worker, ਪੁੱਤਰ, ਭਰਾ, ਪਤੀ ਤੇ ਤੁਹਾਡੇ ਵਰਗਾ ਪਿਉ
.....ਬਣਨਾ ਬੜਾ ਔਖਾ ਹੈ | | | |

5 comments:

  1. Unknown

    ਸਤਿ ਸੀ੍ ਅਕਾਲ ਅੰਕਲ ਜੀ,

    ਬਹੁਤ ਬਹੁਤ ਵਧਾਈਆਂ...ਅਪਨੀ ਲੰਬੀ ਨੌਕਰੀ ਸਫਲਤਾਪੂਰਵਕ ਪੂਰੀ ਕਰਨ ਦੀਆਂ.. ਪਰਮਾਤਮਾ ਤੁਹਾਨੂੰ ਲੰਬੀ ਓੁਮਰ ਬਖਸ਼ੇ....

    ਚੰਦਨਦੀਪ, ਜਸਪੀ੍ਤ , ਅਵੀਨੂਰ

  1. Anonymous

    FROM HARPREET RAI
    "Thinking about uncle's life has always refreshed my perspective about life....especially when I'm down and depressed! Its good that you've recorded the gist of his life so beautifully...his life is a beacon for all of us....a true source of inspiration. One gets a true measure of his personality when one is around him..the simplicity,humility and to know that this man has gone through so much through his life is just an awesome experience...The few meetings that I've had with him have left a lasting imprint on my mind which I'll cherish forever! I can imagine how being a son to such a great father would be like!"

    vadda veer

    jimmy

  1. Sareen

    FROM CHIRAG JAIN:
    Hi Surd,

    I have always liked u for your feelings, caring nature and respect for your family and you have prooven it once again.
    I wish uncle ji a wonderful day today and relaxing life ahead.
    And I still remember the days when you joined me on my home trip in year 2000 and joined the retirement day celebrations of my Father :)

    Take care and once again with best wishes to Uncle, Auntiji and whole family on these wonderful day of their life and of course a new beginning!!!

    Cheers,
    Chirag

  1. Luv Sareen
    This comment has been removed by a blog administrator.
  1. Anonymous

    ਕੁਲਦੀਪ ਜੀ,
    ਤੁਸਾਂ ਨੇ ਬਹੁਤ ਹੀ ਬਾਖੂਬੀ ਨਾਲ਼ ਆਪਣੇ ਡੈਡ ਦੀ ਜਾਨ-ਪਛਾਣ ਕਰਵਾਈ ਹੈ।ਅੱਜ ਓਨ੍ਹਾਂ ਨੇ ਆਵਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪੜਾਵ ਪੂਰਾ ਕੀਤਾ ਹੈ। ਮੇਰੀਆਂ ਹਾਰਦਿਕ ਸ਼ੁੱਭ ਇੱਛਾਵਾਂ ਅੱਪੜਦੀਆਂ ਕਰ ਦੇਣੀਆਂ ਜੀ।
    ਪਿਤਾ ਦੇ ਜੀਵਨ ਦੇ ਹਰ ਪਲ ਨੂੰ ਤੁਸਾਂ ਨੇ ਯਾਦਾਂ ਦੀ ਪਿਟਾਰੀ ਖੋਲ ਸ਼ਬਦਾਂ ਦੀ ਲੜੀ 'ਚ ਪਰੋ ਕੇ ਰੱਖ ਦਿੱਤਾ ਹੈ। ਵੱਡਭਾਗੇ ਨੇ ਤੁਹਾਡੇ ਪਿਤਾ ਜੋ ਤੁਸਾਂ ਜਿਹੇ ਪੁੱਤਰ ਦੇ ਬਾਪ ਬਣੇ।
    ਆਪਣੇ ਸੰਘਰਸ਼ਮਈ ਜੀਵਨ 'ਚ ਹਰ ਵੇਲ਼ੇ ਚੜ੍ਹਦੀ ਕਲਾ 'ਚ ਰਹਿਣ ਵਾਲ਼ੇ ਤੁਸਾਂ ਦੇ ਪਿਤਾ ਜੀ ਵਧਾਈ ਦੇ ਪਾਤਰ ਨੇ। ਪ੍ਰਮਾਤਮਾ ਓਨ੍ਹਾਂ ਦੇ ਹੱਥਾਂ ਦੀ ਛਾਂ ਤੁਸਾਂ ਦੇ ਸਿਰ 'ਤੇ ਬਣਾਈ ਰੱਖੇ ਤੇ ਓਨ੍ਹਾਂ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸ਼ੇ।
    ਆਦਰ ਸਹਿਤ
    ਹਰਦੀਪ

Post a Comment

Followers