ਤੜਕੇ ਸਾਰ ਹੈ ਕੰਬਲ ਹਿਲਦਾ…
ਉੱਠਦਾ ਅਰਹਾਨ ਜਿੰਵੇ ਫੁੱਲ ਕੋਈ ਖਿਲਦਾ |
ਢੇਰ ਸਾਰੀਆਂ ਆਕੜਾਂ, ਬੁੱਲਾਂ ਤੇ ਹਾਸੇ…
ਨੇੜੇ ਆ ਜੁੜਦਾ, ਵੱਟ ਕੇ ਪਾਸੇ |
ਸੋਚੀਏ ਅਸੀਂ ਕੋਈ ਚਮਤਕਾਰ ਜਿਹਾ ਹੋ ਜੇ….
ਥੋੜੀ ਦੇਰ ਕਿਤੇ ਹੋਰ ਇਹ ਸੌਂ ਜੇ|
ਆਸ ਇਹ ਬਹੁਤੀ ਦੇਰ ਨਹੀ ਰਹਿੰਦੀ….
ਰਾਜੇ ਅਰਹਾਨ ਦੀ ਮੰਨਣੀ ਪੈਂਦੀ |
ਕੋਲ ਪਿਆ ਜਿਹੜਾ ਨਹੀਂ ਉੱਠਦਾ…
ਹੱਥਾਂ ਪੈਰਾਂ ਨਾਲ ਸਿਰਫ ਉਸੇ ਨੂੰ ਕੁੱਟਦਾ |
ਨੱਕ – ਬੁੱਲ ਖਿਚਕੇ, ਨਹੂੰ ਚੁਬੋ ਕੇ….
ਗੱਲਾਂ ਮਾਰੇ, ਚੁੱਸਤ-ਦਰੁਸਤ ਹੋ ਕੇ |
ਜੀ ਕਰੇ ਪਈ ਆਪਾ ਬੈਡ ਤੋਂ ਕਦੇ ਨਾ ਹਿਲੀਏ..
ਆਖੇ ਅਰਹਾਨ ਚਲੋ ਹੁਣ ਦਾਦਾ-ਦਾਦੀ ਕੋਲ ਚੱਲੀਏ|
ਡਾਇਪਰ ਬਦਲਣ ਜਾਂ ਦੁੱਧ bਣਾਉਣ ਚ’
ਲਾਉਣ ਨਾ ਇਹ ਦਿੰਦਾ ਦੇਰ……
ਇਹ ਹੈ ਸਾਡੀ ਨਵੀ ਸਵੇਰ | | | ਇਹ ਹੈ ਸਾਡੀ ਨਵੀ ਸਵੇਰ | | |
.................27th July, 2009
Subscribe to:
Post Comments (Atom)
1 comments:
Good poetry. You know I find this from Google. Arhaan Sareen is getting popular.
Post a Comment